ਚੰਡੀਗੜ੍ਹ: ਪੰਜਾਬ ਵਿਚ ਇਕ ਵਾਰ ਫਿਰ ਡਰੱਗਜ਼ ਮਾਮਲੇ ਨੂੰ ਲੈ ਕੇ ਸਿਆਸੀ ਘਮਸਾਨ ਸ਼ੁਰੂ ਹੋ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਅੱਜ ਇਸ ਮਾਮਲੇ ਦੀ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਸੀ ਅਤੇ ਉਸ ਤੋਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Pradesh Congress President Navjot Singh Sidhu) ਨੇ ਟਵੀਟ (Tweet) ਕਰਕੇ ਸਿੱਧੇ-ਸਿੱਧੇ ਜਸਟਿਸ (Justice) ਦੇ ਕੰਮ ਵਿਚ ਦਖਲ ਦੇਣ ਵਾਲਾ ਬਿਆਨ ਟਵੀਟ ਕਰ ਦਿੱਤਾ ਹੈ। ਇਸ ਤੋਂ ਬਾਅਦ ਸੂਬੇ ਦੇ ਸਿਆਸੀ ਨੇਤਾ ਵੀ ਉਨ੍ਹਾਂ ਦੇ ਇਸ ਤਰ੍ਹਾਂ ਦੇ ਟਵੀਟ ਨੂੰ ਲੈ ਕੇ ਉਨ੍ਹਾਂ 'ਤੇ ਹਮਲਾਵਰ ਹੋ ਗਏ।
ਸਿੱਧੂ ਨੇ ਟਵੀਟ ਕਰ ਕੇ ਕੀ ਲਿਖਿਆ?
ਨਵਜੋਤ ਸਿੰਘ ਸਿੱਧੂ ਨੇ ਅੱਜ ਡਰੱਗਜ਼ ਮਾਮਲੇ (Drugs Case) ਦੀ ਸੁਣਵਾਈ ਤੋਂ ਪਹਿਲਾਂ ਹੀ ਇਕ ਟਵੀਟ ਕਰ ਦਿੱਤਾ, ਜਿਸ ਵਿਚ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਦੇ ਵਪਾਰ ਪਿੱਛੇ ਮੁੱਖ ਚਿਹਰੇ ਅੱਜ ਬੇਨਕਾਬ ਹੋਣਗੇ। ਇਸ ਦੇ ਲਈ ਢਾਈ ਸਾਲ ਸੀਲ ਬੰਦ ਰਹਿਣ ਤੋਂ ਬਾਅਦ ਐੱਸ.ਟੀ.ਐੱਫ. ਦੀ ਰਿਪੋਰਟ ਖੁੱਲ੍ਹੇਗੀ। ਕੋਰਟ ਵਲੋਂ ਨਾਂ ਦੱਸੇ ਜਾਣ ਤੋਂ ਬਾਅਦ ਪੰਜਾਬ ਦੀ ਪੀੜਤ ਜਵਾਨੀ ਅਤੇ ਬੱਚਿਆਂ ਨੂੰ ਗਵਾ ਚੁੱਕੀ ਮਾਂ ਦੀ ਪਹਿਲੀ ਜਿੱਤ ਹੋਵੇਗੀ। ਸਿੱਧੂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿਲੇਗੀ ਕਿ ਪੀੜ੍ਹੀਆਂ ਤੱਕ ਨਸ਼ਾ ਉਪਾਅ ਨੂੰ ਰੋਕਣ ਵਿਚ ਮਦਦ ਮਿਲੇਗੀ।
ਇਸ ਮਾਮਲੇ 'ਤੇ ਕੀ ਕਹਿੰਦੇ ਹਨ ਅਕਾਲੀ ਦਲ ਦੇ ਨੇਤਾ
ਅਕਾਲੀ ਦਲ ਦੇ ਨੇਤਾ ਦਲਜੀਤ ਚੀਮਾ (Daljeet Cheema) ਨੇ ਕਿਹਾ ਕਿ ਸਿੱਧੂ ਨੂੰ ਸਿਆਸਤ ਦੀ ਮਰਿਆਦਾ ਦਾ ਪਤਾ ਨਹੀਂ ਹੈ, ਨਾ ਹੀ ਸਰਕਾਰ ਦੀ। ਸਿੱਧੂ ਨਿਆਪਾਲਿਕਾ ਨੂੰ ਡਾਇਰੈਕਸ਼ਨ ਦੇਣ ਦਾ ਕੰਮ ਕਰ ਰਹੇ ਹਨ ਅਤੇ ਇਹ ਕਹਿਣਾ ਚਾਹ ਰਹੇ ਹਨ ਕਿ ਅੱਜ ਜੋ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੈ। ਉਹ ਇਸ ਤਰ੍ਹਾਂ ਨਾਲ ਹੋਣੀ ਚਾਹੀਦੀ ਹੈ। ਯਾਨੀ ਕਿਤੇ ਨਾ ਕਿਤੇ ਡਾਇਰੈਕਸ਼ਨ ਦਿੱਤੀ ਹੈ ਨਜ਼ਰ ਆ ਰਿਹਾ ਹੈ ਕਿ ਜਦੋਂ ਇਤਿਹਾਸ ਵਿਚ ਅਜਿਹਾ ਕਿਸੇ ਵੀ ਨੇਤਾ ਨੇ ਨਹੀਂ ਕੀਤਾ ਹੋਵੇਗਾ ਕਿ ਉਹ ਨਿਆਪਾਲਿਕਾ ਵਿਚ ਚੱਲ ਰਹੇ ਮਾਮਲੇ 'ਤੇ ਇਸ ਤਰੀਕੇ ਨਾਲ ਆਪਣੀ ਪ੍ਰਤੀਕਿਰਿਆ ਦੇਣ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦਾ ਇਹ ਟਵੀਟ ਸਿੱਧਾ-ਸਿੱਧਾ ਅਦਾਲਤ ਦੇ ਕੰਮ ਵਿਚ ਦਖਲ ਹੈ ਅਤੇ ਉਹ ਨਿਆਪਾਲਿਕਾ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਕਿ ਨਿਆਪਾਲਿਕਾ ਖੁਦ ਸਮਰੱਥ ਹੈ ਕਿ ਉਸ ਨੂੰ ਜੋ ਫੈਸਲਾ ਦੇਣਾ ਹੈ ਉਹ ਦੇਵੇਗੀ। ਸਿੱਧੂ ਨੂੰ ਪਾਰਟੀ ਪ੍ਰਧਾਨ ਰਹਿੰਦੇ ਹੋਏ ਇਸ ਤਰੀਕੇ ਨਾਲ ਕੋਈ ਵੀ ਟਵੀਟ ਨਹੀਂ ਕਰਨਾ ਚਾਹੀਦਾ ਸੀ ਅਤੇ ਇਸ ਨਾਲ ਨਿਆਪਾਲਿਕਾ ਦਾ ਨਿਰਾਦਰ ਹੀ ਹੋਇਆ ਹੈ।