ਚੰਡੀਗੜ੍ਹ: ਜਲੰਧਰ ਪਹੁੰਚੇ ਸੁਖਬੀਰ ਬਾਦਲ ਵਲੋਂ 2022 ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਪ ਮੁੱਖ-ਮੰਤਰੀ ਦਲਿਤ ਬਣਾਉਣ ਦੀ ਗੱਲ ਤੇ ਸਿਆਸਤ ਭਖ ਚੁੱਕੀ ਹੈ, ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕੀ ਆਪਣੇ ਆਪ ਨੂੰ ਧਾਰਮਿਕ ਪਾਰਟੀ ਕਹਾਉਣ ਵਾਲਾ ਅਕਾਲੀ ਦਲ ਜਾਤਪਾਤ ਦੀ ਰਾਜਨੀਤੀ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਦਲਿਤਾਂ ਦੀ ਸਕਾਲਰਸ਼ਿਪ ਘੁਟਾਲਾ ਹੋਇਆ ਸੀ ਤੇ ਦਲਿਤ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਰੱਖੀਆਂ ਗਿਆ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਸਿਰਫ ਸਰਕਾਰ ਬਣਾਉਣ ਲਈ ਹੀ ਦਲਿਤਾਂ ਨਾਲ ਧੋਖਾ ਕਰ ਰਹੇ ਹਨ।
ਸੁਖਬੀਰ ਵੱਲੋਂ ਦਲਿਤ ਉਪ-ਮੁੱਖ ਮੰਤਰੀ ਐਲਾਨੇ ਜਾਣ ਤੋਂ ਬਾਅਦ ਭਖੀ ਸਿਆਸਤ - ਵਿਸ਼ਵਾਸ
ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਦਲਿਤਾਂ ਦੀ ਸਕਾਲਰਸ਼ਿਪ ਘੁਟਾਲਾ ਹੋਇਆ ਸੀ ਤੇ ਦਲਿਤ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਰੱਖੀਆਂ ਗਿਆ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਸਿਰਫ ਸਰਕਾਰ ਬਣਾਉਣ ਲਈ ਹੀ ਦਲਿਤਾਂ ਨਾਲ ਧੋਖਾ ਕਰ ਰਹੇ ਹਨ।
ਇਹ ਵੀ ਪੜੋ: ਚੰਡੀਗੜ੍ਹ: ਬੈਂਕ ਚੋਂ 4 ਕਰੋੜ ਦੀ ਚੋਰੀ ਕਰਨ ਵਾਲਾ ਸੁਰੱਖਿਆ ਗਾਰਡ ਪੁਲਿਸ ਅੜਿੱਕੇ
ਇਨ੍ਹਾਂ ਹੀ ਨਹੀਂ ਕਾਂਗਰਸ ਤੋਂ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕੀ ਦਲਿਤ ਅਕਾਲੀਆਂ ਉਪਰ ਵਿਸ਼ਵਾਸ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ 10 ਸਾਲ ਅਕਾਲੀ ਦਲ ਦੀ ਸਰਕਾਰ ਦੇ ਰਾਜ ’ਚ ਦਲਿਤਾਂ ਬਾਰੇ ਕੁਝ ਨਹੀਂ ਕੀਤਾ ਗਿਆ ਜਦਕਿ ਖੁਦ ਬਾਦਲ ਪਰਿਵਾਰ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਕੇਂਦਰ ਦੀ ਵਜ਼ੀਰੀ ਲੈਕੇ ਰਾਜਨੀਤੀ ਕਰਦਾ ਰਿਹਾ ਤੇ ਹੁਣ ਅਕਾਲੀ ਦਲ ਦਾ ਆਧਾਰ ਖਤਮ ਹੁੰਦੀਆਂ ਦੇਖ ਦਲਿਤਾਂ ਦੀ ਯਾਦ ਆਉਣ ਲੱਗ ਪਈ, ਪਰ ਦਲਿਤ ਅਕਾਲੀ ਦਲ ਨੂੰ ਵੋਟ ਨਹੀਂ ਪਵੇਗਾ।
ਇਹ ਵੀ ਪੜੋ: 'ਭਗਵੰਤ ਮਾਨ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਤਿਆਰ'