ਚੰਡੀਗੜ੍ਹ: ਬੀਐਸਅਫ ਦੇ ਸਥਾਪਨਾ ਦਿਵਸ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦਿਨ ਦੀ ਵਧਾਈ ਦਿੱਤੀ ਹੈ।
ਬੀਐਸਐਫ ਦਾ ਸਥਾਪਨਾ ਦਿਵਸ
ਬੀਐਸਐਫ ਭਾਵ ਬਾਰਡਰ ਸਕਿਉਰਿਟੀ ਫੌਰਸ ਦੀ ਸਥਾਪਨਾ 1 ਦਸੰਬਰ, 1965 ਨੂੰ ਹੋਈ ਸੀ ਤੇ ਹਰ ਸਾਲ ਇਹ ਦਿਨ ਬੀਐਸਐਫ ਦੇ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਬੀਐਸਐਫ ਭਾਰਤੀ ਸਰਹੱਦ ਇਲਾਕਿਆਂ ਦੀ ਸੁਰਖਿੱਆ ਲਈ ਤੈਨਾਤ ਕੀਤੇ ਗਏ ਹਨ। ਬੀਐਸਐਫ ਦੀ ਸਥਾਪਨਾ ਤੋਂ ਪਹਿਲਾਂ ਲੋਕਲ ਪੁਲਿਸ ਹੀ ਅੰਤਰਰਾਸ਼ਟਰੀ ਸਰਹੱਦਾਂ ਤੋਂ ਦੇਸ਼ ਦੀ ਰਾਖੀ ਕਰਦੀ ਸੀ ਤੇ ਹੁਣ ਬੀਐਸਐਫ ਦੇਸ਼ ਦੀ ਸਭ ਤੋਂ ਵੱਡੀ ਬਾਰਡਰ ਫੋਰਸ ਹੈ।
ਸਿਆਸਾਦਾਨਾਂ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ
ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ,"ਇਸ ਵਿਸ਼ੇਸ਼ ਮੌਕੇ 'ਤੇ ਮੇਰੀ ਸ਼ੁੱਭਕਾਮਨਾਵਾਂ ਬੀਐਸਐਫ ਤੇ ਉਨ੍ਹਾਂ ਦੇ ਪਰਿਵਾਰ ਨੂੰ। ਬੀਐਸਐਫ ਨੇ ਆਪਣੇ ਆਪ ਨੂੰ ਬਹਾਦੁਰੀ ਫੋਰਸ ਵਜੋਂ ਵਿਲੱਖਣ ਕੀਤਾ ਹੈ। ਦੇਸ਼ ਦੀ ਸੁਰਖਿੱਆ ਤੇ ਕੁਦਰਤੀ ਆਪਦਾ ਦੌਰਾਨ ਨਾਗਰਿਕਾਂ ਦੀ ਮਦਦ 'ਤੇ ਉਨ੍ਹਾਂ ਦੀ ਵਚਨਬੱਧਤਾ ਅਟੁੱਟ ਹੈ। ਭਾਰਤ ਨੂੰ ਬੀਐਸਐਫ 'ਤੇ ਮਾਣ ਹੈ।