ਚੰਡੀਗੜ੍ਹ: ਦੇਸ਼ ਵਿੱਚ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣੀਆਂ ਹਨ। ਇਸੇ ਦੌਰਾਨ ਪੰਜਾਬ ਵਿੱਚ ਵੀ ਵਿਧਾਨ ਸਭਾ ਚੋਣਾਂ (Punjab Assembly election 2022) ਹੋਣਗੀਆਂ। ਜਿਥੇ ਰਾਜਨੀਤਕ ਉਥਲ ਪੁਥਲ ਹੋ ਰਹੀ ਹੈ, ਉਥੇ ਹੀ ਮੁੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਵੱਡੇ ਨਾਮੀ ਚਿਹਰੇ ਆਪੋ ਆਪਣੀ ਪਾਰਟੀਆਂ ਵਿੱਚ ਸ਼ਾਮਲ ਕਰਨ ਵਿੱਚ ਲੱਗੇ ਹੋਏ ਹਨ (Political parties start wooing national players)।
ਪਿਛਲੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋੋਤ ਸਿੱਧੂ ਨੇ ਕ੍ਰਿਕੇਟਰ ਹਰਭਜਨ ਸਿੰਘ ਭੱਜੀ ਨਾਲ ਆਪਣੀ ਇੱਕ ਫੋਟੋ ਟਵੀਟਰ ’ਤੇ ਸ਼ੇਅਰ ਕੀਤੀ ਸੀ। ਇਸ ਤੋਂ ਕਿਆਸ ਅਰਾਈਆਂ ਲਗਾਈਆਂ ਜਾਣ ਲੱਗੀਆਂ ਸੀ ਕਿ ਹਰਭਜਨ ਸਿੰਘ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਉਨ੍ਹਾਂ ਉਸੇ ਦਿਨ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਕਾਂਗਰਸ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ। ਇਸ ਤੋਂ ਲਗਭਗ ਇੱਕ ਹਫਤੇ ਬਾਅਦ ਹਰਭਜਨ ਸਿੰਘ ਨੇ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਤੇ ਇੱਕ ਵਾਰ ਫੇਰ ਇਹ ਅੰਦਾਜੇ ਲਗਾਏ ਜਾਣ ਲੱਗੇ ਸੀ ਕਿ ਉਹ ਰਾਜਨੀਤੀ ਵਿੱਚ ਆਉਣਗੇ। ਹਾਲਾਂਕਿ ਇਸ ਵਾਰ ਹਰਭਜਨ ਸਿੰਘ ਵੱਲੋਂ ਕੋਈ ਪ੍ਰਤੀਕ੍ਰਮ ਨਹੀਂ ਆਇਆ।
ਇਹ ਵੀ ਪੜ੍ਹੋ:ਹਰਭਜਨ ਸਿੰਘ ਸੰਨਿਆਸ: ਕਾਂਗਰਸ 'ਚ ਜਾਣ ਦੀਆਂ ਚਰਚਾਵਾਂ ਤੇਜ਼