ਮਾਨਸਾ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਭੋਗ ਪਾਇਆ ਗਿਆ ਹੈ। ਦੱਸ ਦਈਏ ਕਿ ਮਾਨਸਾ ਦੀ ਅਨਾਜ ਮੰਡੀ ਵਿਖੇ ਲੋਕਾਂ ਦਾ ਵੱਡਾ ਇੱਕਠ ਦੇਖਣ ਨੂੰ ਮਿਲਿਆ। ਮੂਸੇਵਾਲਾ ਦੇ ਅੰਤਿਮ ਅਰਦਾਸ ਮੌਕੇ ਪਹੁੰਚ ਹਰ ਸਖ਼ਸ ਦੀ ਅੱਖ ਨਮ ਹੋਈ। ਇਸੇ ਦੌਰਾਨ ਭੋਗ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਅਤੇ ਸੰਗੀਤ ਜਗਤ ਦੇ ਲੋਕਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ।
ਹਜ਼ਾਰਾਂ ਸਾਲਾਂ ਵਿੱਚ ਨਾ ਪੂਰਾ ਹੋਣ ਵਾਲਾ ਪਿਆ ਘਾਟਾ: ਇਸ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੱਧੂ ਨੇ ਮੀਡੀਆ ਨਾਲ ਰੂਬਰੂ ਹੁੰਦਿਆ ਕਿਹਾ ਕਿ ਮੈਂ ਕਲਾਕਾਰ ਮੇਰਾ ਭਰਾ ਸੀ, ਉਸ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਨੇ ਸਾਨੂੰ ਸੋਗ ਸੰਦੇਸ਼ ਦੇ ਕੇ ਭੇਜਿਆ ਸੀ। ਉਨ੍ਹਾਂ ਨੇ ਕਿਹਾ ਕਿ ਸਾਡੇ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਨਾਲ ਆਏ ਹਨ। ਉਸ ਨੇ ਕਿਹਾ ਕਿ ਦੁਨੀਆਂ ਰੋ ਰਹੀ ਹੈ, ਇਹ ਫਰੀਸਤਾ ਸੀ ਇੱਕ, ਇਸ ਤਰ੍ਹਾਂ ਦੇ ਲੋਕ ਅਰਬਾਂ ਲੋਕਾਂ 'ਚ ਲੱਖਾਂ ਮਿਲਾਂ 'ਤੇ ਹਜ਼ਾਰਾਂ ਸਾਲਾਂ ਬਾਅਜ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਮਾਂ ਨੇ ਪੁੱਤ ਜੰਮਿਆ ਅਤੇ ਇੱਕ ਬਾਪ ਨੇ ਪੁੱਤ ਨੂੰ ਪਾਲਿਆਂ, ਪਰ ਇਸ ਮੌਕੇ ਲੱਖਾਂ ਮਾਵਾਂ ਰੋ ਰਹੀਆਂ ਹਨ, ਲੱਖਾਂ ਭੈਣਾਂ ਅਤੇ ਲੱਖਾਂ ਭਰਾ ਰੋ ਰਹੇ ਹਨ।
ਇਸੇ ਦੌਰਾਨ ਬਲਕਾਰ ਸਿੱਧੂ ਨੇ ਇਹ ਵੀ ਕਿਹਾ ਕਿ ਮੈਂ 25 ਸਾਲ ਹੋ ਗਏ ਮੈਂ ਬਹੁਤ ਇਕੱਠਾਂ ਦੇ ਵਿੱਚ ਗਾਇਆ ਪਰ ਚੌਂਕ ਤੋਂ ਲੈ ਕੇ ਮਾਨਸਾ 'ਚ ਇੱਥੇ ਤੱਕ ਡੇਢ ਦੋ ਘੰਟੇ ਦੇ ਵਿੱਚ ਅਸੀਂ ਇੱਥੇ ਪਹੁੰਚੇ ਨਾਲੇ ਸਾਡੇ ਨਾਲ ਇੱਕ ਗੱਡੀ ਵੀ ਲੱਗੀ ਹੋਈ ਸੀ ਅੱਗੇ, ਪਰ ਇਹ ਜਿਹੜ੍ਹਾ ਇਕੱਠ ਹੈ, ਇਹ ਮਹਾਨ ਗਵੱਈਆ, ਮਹਾਨ ਇਨਸਾਨ, ਬਹੁਤ ਵੱਡਾ ਲਿਖਾਰੀ ਜੋ ਪੰਜਾਬੀਆਂ ਦੋ ਹੱਥੋਂ ਖੁਸ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਪੰਜਾਬ ਮਾਂ ਬੋਲੀ ਵਿਦੇਸ਼ਾਂ ਵਿੱਚ ਗੋਰਿਆਂ ਨੂੰ ਸੁਣਨ ਲਗਾ ਦਿੱਤੀ, ਸੋ ਇਹ ਜੋ ਘਾਟਾ ਪਿਆ ਹੈ ਇਹ ਕਦੇ ਹਜ਼ਾਰਾਂ ਸਾਲਾਂ ਵਿੱਚ ਵੀ ਪੂਰਾ ਨਹੀਂ ਹੋਣਾ।