ਚੰਡੀਗੜ੍ਹ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਵੱਡੀ ਮੰਦਭਾਗੀ ਘਟਨਾ ਵਾਪਰੀ ਹੈ। ਸ੍ਰੀ ਹਰਮੰਦਿਰ ਸਾਹਿਬ 'ਚ ਅੱਜ ਇੱਕ ਨੌਜਵਾਨ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ( desecrate Golden Temple) ਕੀਤੀ ਗਈ। ਜਿਸ ਨੂੰ ਕਿ ਮੌਕੇ 'ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਕਾਬੂ ਕਰ ਲਿਆ ਗਿਆ। ਜਿਸ ਤੋਂ ਬਾਅਦ ਭਾਵੁਕ ਹੋਏ ਸ਼ਰਧਾਲੂਆਂ ਨੇ ਉਸ ਨੂੰ ਖੂਬ ਕੁੱਟਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਇਸ ਮੰਦਭਾਗੀ ਘਟਨਾ 'ਤੇ ਪੰਜਾਬ ਦੇ ਵੱਖ-ਵੱਖ ਰਾਜਨੀਤੀ ਆਗੂਆਂ ਵੱਲੋਂ ਸਖ਼ਤ ਨਿੰਦਾਂ ਕੀਤੀ ਹੈ, ਤੇ ਉਕਤ ਵਿਅਕਤੀ ਪਿਛਲੇ ਸਾਜ਼ਿਸਾਂ ਕਰਨ ਵਾਲੇ ਲੋਕਾਂ ਪ੍ਰਤੀ ਇੱਕਜੁੱਟ ਹੋਕੇ ਬੇਨਕਾਬ ਕਰਨਾ ਚਾਹੀਦਾ ਹੈ।
ਚਰਨਜੀਤ ਚੰਨੀ ਮੈਂਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਅਸਥਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਦੀ ਅਤਿ ਮੰਦਭਾਗੀ ਅਤੇ ਘਿਨਾਉਣੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦੇ ਹਾਂ।
ਸੁਨੀਲ ਜਾਖੜ ਨੇ ਕਿਹਾ ਹੈ ਕਿ ਚੋਣਾਂ ਦੌਰਾਨ ਲਾਗਲੇ ਦੇਸ਼ ਕੌੜੀ ਨਜ਼ਰ ਰੱਖੀ ਬੈਠੇ ਹਨ, ਸਾਨੂੰ ਅਜਿਹਾ ਲੋਕਾਂ ਤੋਂ ਬਚਣਾ ਚਾਹੀਦਾ ਹੈ।
ਦਲਜੀਤ ਚੀਮਾਂ ਨੇ ਵੀ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ, ਅਜਿਹੀ ਘਟਨਾਵਾਂ ਪਿੱਛੇ ਕੋਈ ਵੱਡੀ ਸ਼ਾਜਿਸ ਹੈ।
ਅਸ਼ਵਨੀ ਸ਼ਰਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜੋ ਬੇ-ਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਮੈਂ ਇਸ ਘਟਨਾ ਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ, ਇਹ ਘਟਨਾ ਬੇਹੱਦ ਨਿੰਦਨਯੋਗ ਹੈ। ਇਸ ਘਟਨਾ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ।
ਰਾਜਾ ਵੜਿੰਗ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦੀ ਘਿਨੌਣੀ ਤੇ ਮੰਦਭਾਗੀ ਘਟਨਾ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਨਾ ਮੁਆਫ਼ੀਯੋਗ ਅਤੇ ਸ਼ਰਮਨਾਕ ਕੋਸ਼ਿਸ਼। ਇਸ ਪਿੱਛੇ ਜੋ ਵੀ ਹਨ, ਉਨ੍ਹਾਂ ਨੂੰ ਬੇਨਕਾਬ ਕਰਕੇ ਇਨਸਾਫ਼ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ।