ਪੰਜਾਬ

punjab

ETV Bharat / city

ਸਰਕਾਰ ਖਿਲਾਫ਼ ਭਾਜਪਾ ਦਾ ਹੱਲਾ ਬੋਲ: ਪੁਲਿਸ ਵਲੋਂ ਮਾਰੀਆਂ ਪਾਣੀਆਂ ਦੀਆਂ ਬੁਛਾੜਾਂ, ਹਿਰਾਸਤ 'ਚ ਭਾਜਪਾਈ

ਪੰਜਾਬ ਸਰਕਾਰ ਖਿਲਾਫ਼ ਭਾਜਪਾ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਪੁਲਿਸ ਨੇ ਪ੍ਰਦਰਸ਼ਨ ਨੂੰ ਖਦੇੜਨ ਲਈ ਪਾਣੀ ਦੀਆਂ ਬੁਝਾੜਾਂ ਵੀ ਮਾਰੀਆਂ ਅਤੇ ਪਿਰ ਕਈ ਦਿੱਗਜਾਂ ਨੂੰ ਹਿਰਾਸਤ 'ਚ ਵੀ ਲਿਆ।

ਸਰਕਾਰ ਖਿਲਾਫ਼ ਭਾਜਪਾ ਦਾ ਹੱਲਾ ਬੋਲ
ਸਰਕਾਰ ਖਿਲਾਫ਼ ਭਾਜਪਾ ਦਾ ਹੱਲਾ ਬੋਲ

By

Published : Sep 22, 2022, 1:07 PM IST

Updated : Sep 22, 2022, 2:55 PM IST

ਚੰਡੀਗੜ੍ਹ: ਪੰਜਾਬ ਭਾਜਪਾ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਾਰਚ ਕੱਢਿਆ ਗਿਆ ਪਰ ਪੁਲਿਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਜਦੋਂ ਭਾਜਪਾ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਇਸ ਦੌਰਾਨ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਕਈ ਵੱਡੇ ਭਾਜਪਾ ਆਗੂਆਂ ਨੂੰ ਹਿਰਾਸਤ 'ਚ ਵੀ ਲੈ ਲਿਆ। ਭਾਜਪਾ ਪ੍ਰਦਰਸ਼ਨਕਾਰੀ ਸੈਕਟਰ-37/ਏ ਪਾਰਟੀ ਹੈੱਡਕੁਆਰਟਰ ਤੋਂ ਬਾਹਰ ਆਏ ਸਨ। ਭਾਜਪਾ ਵਰਕਰ ਹੱਥਾਂ ਵਿੱਚ ਬੈਨਰ ਲੈ ਕੇ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕਰ ਰਹੇ ਸਨ ਕਿ ਪੁਲਿਸ ਨੇ ਰੋਕ ਲਿਆ।

ਪੁਲਿਸ ਵਲੋਂ ਮਾਰੀਆਂ ਪਾਣੀਆਂ ਦੀਆਂ ਬੁਛਾੜਾਂ

ਇਸ ਧਰਨੇ ਦੀ ਅਗਵਾਈ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਤਿਹਾਈ ਬਹੁਮਤ ਵਾਲੀ ਪੰਜਾਬ 'ਆਪ' ਸਰਕਾਰ ਵੱਲੋਂ ਭਰੋਸੇ ਦਾ ਵੋਟ ਪੇਸ਼ ਕਰਨ ਲਈ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਰੋਕਣ ਦੇ ਰਾਜਪਾਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਰਾਜਪਾਲ ਵੱਲੋਂ ਵਿਧਾਨ ਸਭਾ ਦੇ ਇਕ ਦਿਨ ਦੇ ਸੈਸ਼ਨ 'ਤੇ ਪਾਬੰਦੀ ਲਾਉਣ ਦਾ ਫੈਸਲਾ ਸੰਵਿਧਾਨ ਮੁਤਾਬਕ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਲਈ ਕੇਜਰੀਵਾਲ ਵੱਲੋਂ ਕਹੀ ਗਈ ਹਰ ਗੱਲ ਸੰਵਿਧਾਨ ਹੈ ਅਤੇ ਉਹ ਇਸ ਦੀ ਪਾਲਣਾ ਕਰਨਾ ਆਪਣਾ ਅੰਤਿਮ ਫਰਜ਼ ਸਮਝਦੇ ਹਨ। ਇਸ ਸਬੰਧੀ ਭਾਜਪਾ ਵੱਲੋਂ ਰਾਜਪਾਲ ਨੂੰ ਪੱਤਰ ਵੀ ਲਿਖਿਆ ਗਿਆ ਸੀ। ਉਨ੍ਹਾਂ ‘ਆਪ’ ਵੱਲੋਂ ਰਾਜਪਾਲ ਦੇ ਫੈਸਲੇ ’ਤੇ ਸਵਾਲ ਉਠਾਉਣ ਦੇ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ:27 ਸਤੰਬਰ ਨੂੰ ਵਿਧਾਨਸਭਾ ਸਭਾ ਦਾ ਵਿਸ਼ੇਸ਼ ਸੈਸ਼ਨ, ਵਿਧਾਇਕਾਂ ਨੇ ਕੱਢਿਆ ਸ਼ਾਂਤੀ ਮਾਰਚ

Last Updated : Sep 22, 2022, 2:55 PM IST

ABOUT THE AUTHOR

...view details