ਚੰਡੀਗੜ੍ਹ: ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਐਮਐਲਏ ਹੋਸਟਲ ਤੋਂ ਰਾਜਪਾਲ ਵੀਪੀ ਸਿੰਘ ਬਦਨੌਰ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਪੁਲਿਸ ਨੇ ਐਮਐਲਏ ਹੋਸਟਲ ਦੇ ਬਾਹਰ ਬੈਰੀਕੇਟਿੰਗ ਕਰ ਯੂਥ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਗੇਟ ’ਤੇ ਹੀ ਰੋਕ ਲਿਆ।
ਰਾਜਪਾਲ ਦਾ ਘਿਰਾਓ ਕਰਨ ਰਹੇ ਕਾਂਗਰਸੀਆਂ ਨੂੰ ਰਸਤੇ 'ਚ ਪੁਲਿਸ ਨੇ ਰੋਕਿਆ - ਸੁਨੀਲ ਜਾਖੜ
ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਐਮਐਲਏ ਹੋਸਟਲ ਤੋਂ ਰਾਜਪਾਲ ਵੀਪੀ ਸਿੰਘ ਬਦਨੌਰ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ।
![ਰਾਜਪਾਲ ਦਾ ਘਿਰਾਓ ਕਰਨ ਰਹੇ ਕਾਂਗਰਸੀਆਂ ਨੂੰ ਰਸਤੇ 'ਚ ਪੁਲਿਸ ਨੇ ਰੋਕਿਆ ਤਸਵੀਰ](https://etvbharatimages.akamaized.net/etvbharat/prod-images/768-512-10823093-816-10823093-1614588702742.jpg)
ਤਸਵੀਰ
ਰਾਜਪਾਲ ਦਾ ਘਿਰਾਓ ਕਰਨ ਰਹੇ ਕਾਂਗਰਸੀਆਂ ਨੂੰ ਪੁਲਿਸ ਨੇ ਰੋਕਿਆ
ਇਸ ਦੌਰਾਨ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਰੇਹੜੇ ਉਤੇ ਗੈਸ ਸਿਲੰਡਰ ਰੱਖ ਐਮਐਲਏ ਹੋਸਟਲ ਪਹੁੰਚੇ, ਹਾਲਾਂਕਿ ਕਈ ਮੰਤਰੀ ਤੇ ਵਿਧਾਇਕ ਧਰਨੇ ਵਾਲੀ ਥਾਂ ਤੋਂ ਪਿੱਛੇ ਹੀ ਮੁੜ ਗਏ। ਇਸ ਮੌਕੇ ਈ ਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਰੇਹੜੇ ’ਤੇ ਖਾਲੀ ਸਿਲੰਡਰਾਂ ਨੂੰ ਲੈ ਕੇ ਰਾਜਪਾਲ ਦੀ ਕੋਠੀ ਤੱਕ ਜਾਣਗੇ।