ਪੰਜਾਬ

punjab

ETV Bharat / city

ਪੁਲਿਸ ਨੇ ਨਕਲੀ ਸ਼ਰਾਬ ਬਣਾਉਣ ਵਾਲੀ ਫ਼ੈਕਟਰੀ 'ਚ ਕੀਤੀ ਛਾਪੇਮਾਰੀ - lok sabha elections

ਮੁਹਾਲੀ ਦੇ ਨੇੜੇ ਪੈਂਦੇ ਪਿੰਡ ਲਾਲੜੂ ਨੇੜੇ ਪੁਲਿਸ, ਕਰ ਤੇ ਆਬਕਾਰੀ ਵਿਭਾਗ ਦੀ ਟੀਮ ਨੇ ਨਕਲੀ ਸ਼ਰਾਬ ਬਣਾਉਣ ਵਾਲੀ ਫ਼ੈਕਟਰੀ ਵਿੱਚ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿੱਚ ਤਿਆਰ ਅਤੇ ਕੱਚੀ ਸ਼ਰਾਬ ਜਬਤ ਕੀਤੀ ਹੈ।

ਨਕਲੀ ਸ਼ਰਾਬ

By

Published : May 17, 2019, 11:55 PM IST

ਮੁਹਾਲੀ: ਪਿੰਡ ਲਾਲੜੂ 'ਚ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਤੇ ਅਧਿਕਾਰੀ ਵਿਭਾਗ ਵੱਲੋਂ ਇੱਕ ਦੇਸੀ ਸ਼ਰਾਬ ਬਣਾਉਣ ਵਾਲੀ ਫ਼ੈਕਟਰੀ 'ਚ ਛਾਪਾ ਮਾਰਿਆ। ਪੁਲਿਸ ਨੇ ਫ਼ੈਕਟਰੀ 'ਚੋਂ 2 ਟਰੱਕ ਸ਼ਰਾਬ ਫੜੀ ਜਿਸ 'ਚੋਂ ਇੱਕ ਟਰੱਕ 1000 ਪੇਟੀ ਦੇਸੀ ਸ਼ਰਾਬ ਭਰ ਕੇ ਲੈ ਗਿਆ ਤੇ ਜਦੋਂ ਦੂਜਾ ਟਰੱਕ ਜਾਣ ਲੱਗਿਆ ਤਾਂ ਪੁਲੀਸ ਅਤੇ ਆਬਕਾਰੀ ਵਿਭਾਗ ਨੇ ਉਸ ਨੂੰ ਕਾਬੂ 'ਚ ਲੈ ਲਿਆ।

ਇਸ ਸ਼ਰਾਬ ਦੀ ਕੀਮਤ 50 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ, ਜਿਸ ਵਿੱਚ ਐਕਸਾਈਜ਼ ਵਿਭਾਗ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਫ਼ੈਕਟਰੀ 11 ਮਈ ਨੂੰ ਸ਼ੁਰੂ ਹੋਈ ਸੀ, ਜਿਸ ਤੋਂ ਅੰਦਾਜਾ ਵੀ ਲਗਾਇਆ ਜਾ ਰਿਹਾ ਸੀ ਕਿ ਇਸ ਨਕਲੀ ਸ਼ਰਾਬ ਦੀ ਵਰਤੋਂ ਚੋਣਾਂ ਵਿਚ ਕੀਤੀ ਜਾਣੀ ਸੀ।

ਵੀਡੀਓ

ਇਸ ਸਬੰਧੀ ਡੀਐੱਸਪੀ ਸਿਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਬਿਨਾਂ ਲਾਇਸੰਸ ਤੋਂ ਦੇਸੀ ਸ਼ਰਾਬ ਬਣਾਉਣ ਵਾਲੀ ਫ਼ੈਕਟਰੀ 'ਤੇ ਛਾਪੇਮਾਰੀ ਕਰ ਕੇ ਹਿਰਾਸਤ ਵਿਚ ਵੀ ਲਿਆ ਹੈ। ਇਸ ਦੇ ਨਾਲ ਹੀ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details