ਪੰਜਾਬ

punjab

ETV Bharat / city

ਪੰਜਾਬ 'ਚ ਅਲਰਟ ਦੇ ਬਾਵਜੂਦ ਸਰਹੱਦੀ ਜ਼ਿਲ੍ਹੇ ਤੋਂ ਪੁਲਿਸ ਗਾਇਬ - ਆਰਟੀਕਲ 370

ਪੰਜਾਬ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਪਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਸਿਟੀ ਦੇ ਮੇਨ ਚੌਕਾਂ ਤੋਂ ਪੁਲਿਸ ਮੁਲਾਜ਼ਮ ਗਾਇਬ ਹਨ।

ਗੁਰਦਾਸਪੁਰ

By

Published : Aug 12, 2019, 7:58 PM IST

ਗੁਰਦਾਸਪੁਰ: ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਸੁਰੱਖਿਆ ਰਾਮ ਭਰੋਸੇ 'ਤੇ ਹੈ। ਗੁਰਦਾਸਪੁਰ ਸਿਟੀ ਦੇ ਮੇਨ ਚੌਕਾਂ ਤੋਂ ਪੁਲਿਸ ਮੁਲਾਜ਼ਮ ਗਾਇਬ ਹਨ।

ਗੁਰਦਾਸਪੁਰ
ਜੰਮੂ ਕਸ਼ਮੀਰ ਵਿਚੋਂ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਅਤੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਪਰ ਗੁਰਦਾਸਪੁਰ ਦੇ ਮੇਨ ਚੌਕਾਂ ਵਿਚ ਪੁਲਿਸ ਦਾ ਕੋਈ ਵੀ ਮੁਲਾਜ਼ਮ ਤਾਇਨਾਤ ਨਹੀਂ ਹੈ। ਪੁਲਿਸ ਵਲੋਂ ਆਪਣੀ ਸੁਰੱਖਿਆ ਲਈ ਬਣਾਏ ਗਏ ਬੰਕਰ ਵੀ ਖਾਲੀ ਪਏ ਹਨ ਇਸ ਤੋਂ ਤੁਸੀਂ ਸਾਫ਼ ਅੰਦਾਜਾ ਲਗਾ ਸਕਦੇ ਹੋ ਕਿ ਪੁਲਿਸ ਸਾਡੀ ਸੁਰੱਖਿਆ ਲਈ ਕਿੰਨੀ ਕੁ ਗੰਭੀਰ ਹੈ।

ਇਹ ਵੀ ਪੜੋ: ਭਾਰਤ-ਪਾਕਿ ਤਣਾਅ, ਪਾਕਿ ਰੇਂਜਰਸ ਨੇ BSF ਕੋਲੋਂ ਈਦ ਮੌਕੇ ਨਹੀਂ ਲਈ ਮਠਿਆਈ
ਗੁਰਦਾਸਪੁਰ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਸਿਰਫ਼ ਲੋਕਾਂ ਦੇ ਚਲਾਨ ਕੱਟਣ ਵਿੱਚ ਹੀ ਮਸਰੂਫ਼ ਰਹਿੰਦੀ ਹੈ ਅਤੇ ਮੇਨ ਚੌਕਾਂ ਵਿਚ ਪੁਲਿਸ ਦਾ ਕੋਈ ਮੁਲਾਜ਼ਮ ਨਹੀਂ ਹੈ ਜਦ ਕਿ ਹਾਈ ਅਲਰਟ ਦੇ ਚਲਦਿਆਂ ਜ਼ਿਲ੍ਹੇ ਵਿਚ ਕੜੀ ਸੁਰੱਖਿਆ ਹੋਣੀ ਚਾਹੀਦੀ ਹੈ।
ਗੁਰਦਾਸਪੁਰ ਸਿਟੀ ਦੇ ਐਸ.ਐਚ.ਓ. ਕੁਲਵੰਤ ਸਿੰਘ ਦਾ ਕਹਿਣਾ ਹੈ ਕਿ 15 ਅਗਸਤ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਸੁਰੱਖਿਆ ਵਧਾਈ ਗਈ ਹੈ ਪਰ ਗੁਰਦਾਸਪੁਰ ਵਿੱਚ ਚੈਕਿੰਗ ਪੁਆਇੰਟ ਜਿਆਦਾ ਹੋਣ ਕਾਰਨ ਪੁਲਿਸ ਜਵਾਨ ਇਕ ਨਾਕੇ ਤੇ ਦੋ ਤਿੰਨ ਘੰਟੇ ਹੀ ਠਹਿਰਦੇ ਹਨ ਅਤੇ ਫਿਰ ਅਗਲੇ ਨਾਕੇ ਤੇ ਚੈਕਿੰਗ ਲਈ ਚਲੇ ਜਾਂਦੇ ਅਤੇ ਪੁਲਿਸ ਮੁਲਾਜ਼ਮ 8-8 ਘੰਟੇ ਇਕ ਨਾਕੇ ਤੇ ਨਹੀਂ ਖੜ ਸਕਦੇ।

ABOUT THE AUTHOR

...view details