ਚੰਡੀਗੜ੍ਹ: ਚੰਡੀਗੜ੍ਹ ਦੇ ਏ.ਐੱਸ.ਆਈ ਭੁਪਿੰਦਰ ਸਿੰਘ ਦਾ ਗੀਤ ਇੱਕ ਵਾਰ ਫਿਰ ਚਰਚਾ ਵਿੱਚ ਹੈ ਜੋ ਆਪਣੀਆਂ ਨਿਯੁਕਤ ਸੇਵਾਵਾਂ ਦੇ ਨਾਲ ਹੀ ਆਪਣਾ ਸ਼ੌਂਕ ਵੀ ਪੂਰਾ ਕਰ ਰਹੇ ਹਨ।
ਪੁਲਿਸ ਮੁਲਾਜ਼ਮ ਨੇ ਗੀਤ ਰਾਹੀਂ ਲੋਕਾਂ ਨੂੰ ਨਵੇਂ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ - ਏ.ਐੱਸ.ਆਈ ਭੁਪਿੰਦਰ ਸਿੰਘ
ਚੰਡੀਗੜ੍ਹ ਦੇ ਏ.ਐੱਸ.ਆਈ. ਭੁਪਿੰਦਰ ਸਿੰਘ ਇੱਕ ਵਾਰ ਫਿਰ ਆਪਣੇ ਗਾਣੇ ਕਰਕੇ ਚਰਚਾ ਵਿੱਚ ਹਨ। ਇਹ ਗੀਤ ਮੋਟਰ ਵਹੀਕਲ ਐਰਟ 2019 ਵਿੱਚ ਹੋਈ ਤਬਦੀਲੀ ਬਾਰੇ ਹੈ ਤੇ ਜੁਰਮਾਨਿਆਂ ਵਿੱਚ ਹੋਏ ਵਾਧੇ ਕਾਰਨ ਤੰਗੀ 'ਤੇ ਵੀ ਹੈ।
ਫ਼ੋਟੋ
ਹਾਲ ਹੀ ਵਿੱਚ ਭੁਪਿੰਦਰ ਸਿੰਘ ਨੇ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਹੈ। ਇਹ ਗੀਤ ਚਲਾਨ ਦੇ ਜੁਰਮਾਨੇ ਵਧਣ 'ਤੇ ਅਧਾਰਿਤ ਹੈ। ਇਸ ਗਾਣੇ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀਆਂ ਸਾਵਧਾਨੀਆਂ ਬਾਰੇ ਦੱਸਦਿਆਂ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਹੀ ਤਰੀਕੇ ਨਾਲ ਕਰਨ ਤਾਂ ਜੋ ਸੜਕ ਹਾਦਸਿਆਂ ਵਿੱਚ ਕਮੀ ਹੋ ਸਕੇ।
ਭੁਪਿੰਦਰ ਸਿੰਘ ਅਕਸਰ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਗਾਣੇ ਹੀ ਗਾਉਂਦੇ ਹਨ। ਇਸ ਤੋਂ ਪਹਿਲਾਂ ਵੀ ਭੁਪਿੰਦਰ ਸਿੰਘ ਕਈ ਗਾਣੇ ਰਿਲੀਜ਼ ਕਰ ਚੁੱਕੇ ਹਨ। ਉਨ੍ਹਾਂ ਦਾ ਚੰਡੀਗੜ੍ਹ ਪੁਲਿਸ ਨੇ ਵੀ ਪੂਰਾ ਸਮਰਥਨ ਕੀਤਾ ਹੈ।