ਪੰਜਾਬ

punjab

ETV Bharat / city

ਹੁਲੱੜਬਾਜ਼ੀ ਕਰਦੇ ਰੰਧਾਵਾ ਭਰਾਵਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ - ਪੰਜਾਬੀ ਗਾਇਕ ਰੰਮੀ ਰੰਧਾਵਾ

ਮੋਹਾਲੀ ਪੁਲਿਸ ਨੇ ਹੁੱਲੜਬਾਜ਼ੀ ਕਰਨ 'ਤੇ ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਤਿੰਨਾਂ ਨੂੰ ਮਜਿਸਟਰੇਟ ਕੋਲ ਪੇਸ਼ ਕੀਤਾ ਜਾਵੇਗਾ।

ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਗ੍ਰਿਫਤਾਰ
ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਗ੍ਰਿਫਤਾਰ

By

Published : Jan 21, 2020, 11:41 PM IST

ਮੋਹਾਲੀ: ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੂੰ ਮੋਹਾਲੀ ਪੁਲਿਸ ਵੱਲੋਂ ਹੁੱਲੜਬਾਜ਼ੀ ਕਰਨ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਸਮੇਤ ਉਨ੍ਹਾਂ ਦੇ ਇੱਕ ਹੋਰ ਸਾਥੀ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਗ੍ਰਿਫਤਾਰ

ਜਾਣਕਾਰੀ ਮੁਤਾਬਕ ਰੰਮੀ ਰੰਧਾਵਾ ਪ੍ਰਿੰਸ ਨਾਲ 88 ਸੈਕਟਰ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਵੱਲੋਂ ਮੰਗਲਵਾਰ ਨੂੰ ਕਾਲੋਨੀ ਦੇ ਵਿੱਚ ਹੁੱਲੜਬਾਜ਼ੀ ਕੀਤੀ ਅਤੇ ਚੌਕੀਦਾਰ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਰੰਧਾਵਾ ਨੇ ਚੌਕੀਦਾਰ ਨੂੰ ਧਮਕੀਆਂ ਦਿੱਤੀਆਂ ਜਿਸ ਤੋਂ ਬਾਅਦ ਮੰਗਲਵਾਰ ਨੂੰ ਕਾਲੋਨੀ ਵਾਲਿਆਂ ਨੇ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਮੋਹਾਲੀ ਪੁਲਿਸ ਵੱਲੋਂ ਦੋਹਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਡੀਐੱਸਪੀ ਦਮਨਵੀਰ ਸਿੰਘ ਨੇ ਦੱਸਿਆ ਕਿ ਸਾਨੂੰ ਕਾਲੋਨੀ ਤੋਂ ਸ਼ਿਕਾਇਤ ਆਈ ਸੀ। ਇਸ ਤੋਂ ਬਾਅਦ ਪੁਲਿਸ ਜੱਦ ਕਾਲੋਨੀ 'ਚ ਗਏ ਤਾਂ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ ਸਮੇਤ ਇਨ੍ਹਾਂ ਦਾ ਇੱਕ ਸਾਥੀ ਚੌਕੀਦਾਰ ਨੂੰ ਧਮਕੀਆਂ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਰੰਧਾਵਾ ਭਰਾਵਾਂ ਨੂੰ ਪੁਲਿਸ ਦੇ ਉੱਥੇ ਹੋਣ ਦਾ ਵੀ ਫਰਕ ਨਹੀਂ ਸੀ ਪੈ ਰਿਹਾ, ਜਿਸ ਕਰਕੇ ਉਨ੍ਹਾਂ ਪੁਲਿਸ ਨੂੰ ਮਜਬੂਰਣ ਉਨ੍ਹਾਂ 'ਤੇ ਕਾਰਵਾਈ ਕਰਨੀ ਪਈ। ਉਨ੍ਹਾਂ 'ਤੇ ਪਰਵੈਂਸ਼ਨ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਡੀਐੱਸਪੀ ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਤਿੰਨਾਂ ਨੂੰ ਮਜਿਸਟਰੇਟ ਕੋਲ ਪੇਸ਼ ਕਰਕੇ ਅਗਰ ਐੱਫ ਆਰ ਦਰਜ ਕਰਨੀ ਪਈ ਤਾਂ ਉਹ ਵੀ ਕਰਾਂਗੇ।

ABOUT THE AUTHOR

...view details