ਪੰਜਾਬ

punjab

ETV Bharat / city

ਸੋਸ਼ਲ ਮੀਡੀਆ ਸਟਾਰ ਨੇ ਨਿਗਲੀ ਜ਼ਹਿਰੀਲੀ ਵਸਤੂ - ਸੋਸ਼ਲ ਮੀਡੀਆ

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਨੇ ਆਪਣੇ ਕਿਸੇ ਨਿੱਜੀ ਮਸਲੇ ਨੂੰ ਲੈ ਕੇ ਜ਼ਹਰੀਲੀ ਵਸਤੂ ਨਿਗਲ ਲਈ। ਉਨ੍ਹਾਂ ਦਾ ਬਟਾਲਾ ਦੇ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਸੋਸ਼ਲ ਮੀਡੀਆ ਸਟਾਰ ਨੇ ਨਿਗਲੀ ਜ਼ਹਰੀਲੀ ਵਸਤੂ
ਸੋਸ਼ਲ ਮੀਡੀਆ ਸਟਾਰ ਨੇ ਨਿਗਲੀ ਜ਼ਹਰੀਲੀ ਵਸਤੂ

By

Published : Sep 24, 2021, 8:26 PM IST

Updated : Sep 26, 2021, 1:29 PM IST

ਚੰਡੀਗੜ੍ਹ : ਘਰ ਦੀ ਗ਼ਰੀਬੀ ਤੋਂ ਸਫ਼ਰ ਸ਼ੁਰੂ ਕੀਤਾ ਸੋਸ਼ਲ ਮੀਡੀਆ ਦਾ ਅਤੇ ਆਪਣੇ ਮਾਂ ਬਾਪ ਅਤੇ ਭੈਣ ਨਾਲ ਬਣਿਆ ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਜਿਸਨੂੰ ਨੂੰ ਹਾਲ ਹੀ ਵਿੱਚ ਪੰਜਾਬੀ ਗਾਣੇ ਮਿਲੇ ਹਨ। ਲਗਾਤਾਰ ਲੋਕਾਂ ਵੱਲੋ ਇਹਨਾਂ ਦੀ ਵੀਡਿਓਜ਼ ਨੂੰ ਪਿਆਰ ਦਿੱਤਾ ਜਾਂਦਾ ਹੈ ਪਰ ਪਰਿਵਾਰ ਉਤੇ ਉਸ ਵੈਲੇ ਕਹਿਰ ਡਿੱਗਾ ਜਦ ਇਹਨਾਂ ਦੇ ਇਕਲੋਤੇ ਪੁੱਤ ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਨੇ ਕੋਈ ਜਹਰੀਲੀ ਵਸਤੂ ਨਿਗਲ ਲਈ।

ਦੀਪ ਨੇ ਦੱਸਿਆ ਉਹ ਲੜਕੀ ਨੂੰ ਪਿਆਰ ਕਰਦਾ ਹੈ ਜੋ ਜਲੰਧਰ ਰਹਿੰਦੀ ਹੈ ਪਰ 10 ਸਾਲ ਤੋਂ ਅਮਰੀਕਾ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ। ਲਗਾਤਾਰ ਲੰਬੇ ਸਮੇ ਤੋਂ ਸਾਡੀ ਫੋਨ ਉਤੇ ਗੱਲਬਾਤ ਹੁੰਦੀ ਆ ਰਹੀ ਸੀ। ਇਥੋਂ ਤੱਕ ਕਿ ਉਹ ਮੇਰੇ ਨਾਲ ਵਿਆਹ ਕਰਵਾਉਣ ਦੀ ਵੀ ਗੱਲ ਕਰਦੀ ਸੀ ਪਰ ਅਚਾਨਕ ਹੁਣ ਮਨਿੰਦਰ ਨਾਮ ਦੇ ਲੜਕੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ। ਮੈਨੂੰ ਆਪਣਾ ਭਰਾ ਦੱਸਦੀ ਹੈ। ਪਰ ਉਸਦੀ ਸਾਰੀ ਚੈਟ ਮੇਰੇ ਵਲੋਂ ਜਦ ਪੜ੍ਹੀ ਗਈ ਤਾਂ ਉਹ ਕਿਸੇ ਭਰਾ ਦੀ ਨਹੀਂ ਸੀ ਲੱਗ ਰਹੀ ਜਿਸ ਕਰਕੇ ਮੈਨੂੰ ਅੱਜ ਦੁਖੀ ਹੋਕੇ ਇਹ ਕਦਮ ਚੁੱਕਣਾ ਪਿਆ।

ਦੂਜੇ ਪਾਸੇ ਮਾਂ ਅਤੇ ਬਾਪ ਨੇ ਵੀ ਇਹ ਹੀ ਦੱਸਿਆ ਕਿ ਦੀਪ ਕਿਸੇ ਲੜਕੀ ਨਾਲ ਗੱਲ ਕਰਦਾ ਸੀ ਅਤੇ ਲੜਕੀ ਨੇ ਉਸਨੂੰ ਵਿਆਹ ਦਾ ਲਾਰਾ ਲਾਇਆ ਸੀ। ਪਰਿਵਾਰ ਨੇ ਦੱਸਿਆ ਘਰ ਵਿਚ ਰੱਖੀ ਕਣਕ ਵਿਚੋ ਕੱਢ ਕੇ ਦਵਾਈ ਖਾਦੀ ਗਈ।

ਇਹ ਵੀ ਪੜ੍ਹੋ:ਖੁਸ਼ਖਬਰੀ ! Amazon ਵੱਲੋਂ ਨੌਜਵਾਨਾਂ ਲਈ ਨੌਕਰੀਆਂ

ਹਾਲਤ ਖ਼ਰਾਬ ਹੋਣ ਤੇ ਬਟਾਲਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲਾਇਆ ਗਿਆ। ਦੂਜੇ ਪਾਸੇ ਡਾਕਟਰ ਨੇ ਦੱਸਿਆ ਦੀਪ ਕੋਈ ਜਹਰੀਲੀ ਵਸਤੂ ਖਾ ਕੇ ਆਇਆ ਸੀ ਜਿਸਦਾ ਇਲਾਜ ਕੀਤਾ ਜਾ ਰਿਹਾ ਹੈ ਹੁਣ ਹਾਲਾਤ ਪਹਿਲੇ ਨਾਲੋਂ ਚੰਗੇ ਹਨ।

Last Updated : Sep 26, 2021, 1:29 PM IST

ABOUT THE AUTHOR

...view details