ਪੰਜਾਬ

punjab

ETV Bharat / city

ਪੀਐਮ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਕਾਂਗਰਸ ਦੀ ਸਾਜਿਸ਼:ਫਤਿਹਜੰਗ ਬਾਜਵਾ - ਪੀਐਮ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਕਾਂਗਰਸ ਦੀ ਸਾਜਿਸ਼:ਫਤਿਹਜੰਗ ਬਾਜਵਾ

ਭਾਰਤੀ ਜਨਤਾ ਪਾਰਟੀ ਦੇ ਆਗੂ ਫਤਿਹਜੰਗ ਬਾਜਵਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਸੰਨ੍ਹ (PM Modi security breach) ਲੱਗਣਾ ਕਾਂਗਰਸ ਦੀ ਸਾਜਿਸ਼ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨਹੀਂ ਚਾਹੁੰਦੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬ ਵਿੱਚ ਕੋਈ ਵੱਡਾ ਐਲਾਨ ਕਰਦੇ(conspiracy of congress, says Fatehjang Bajwa), ਜਿਸ ਨਾਲ ਭਾਜਪਾ ਨੂੰ ਫਾਇਦਾ ਹੁੰਦਾ।

ਕਾਂਗਰਸ ਦੀ ਸਾਜਿਸ਼:ਫਤਿਹਜੰਗ ਬਾਜਵਾ
ਕਾਂਗਰਸ ਦੀ ਸਾਜਿਸ਼:ਫਤਿਹਜੰਗ ਬਾਜਵਾ

By

Published : Jan 7, 2022, 7:05 PM IST

ਚੰਡੀਗੜ੍ਹ: ਭਾਜਪਾ ਆਗੂ ਫਤਹਿ ਜੰਗ ਬਾਜਵਾ ਨੇ ਕਿਹਾ ਕਿ ਪੀਐਮ ਦੀ ਸੁਰੱਖਿਆ ਵਿੱਚ ਸੰਨ੍ਹ PM Modi security breachਲੱਗਣਾ ਪੂਰੀ ਸਾਜਿਸ਼ ਤਹਿਤ ਕਾਰਵਾਈ ਸੀ। ਇਸ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ (conspiracy of congress, says Fatehjang Bajwa) ਦਿੱਤਾ ਗਿਆ ਸੀ ਬਾਜਵਾ ਨੇ ਇਥੇ ਇੱਕ ਬਿਆਨ ਵਿੱਚ ਕਿਹਾ ਕਿ ਕਾਂਗਰਸ ਨਹੀਂ ਚਾਹੁੰਦੀ ਕਿ ਪ੍ਰਧਾਨ ਮੰਤਰੀ ਆਕੇ ਪੰਜਾਬ ਵਾਸਤੇ ਐਲਾਨ ਕਰਨ ਕਿਉਂਕਿ ਭਾਜਪਾ ਦਾ ਨਾਂਅ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸਾਡੀਆਂ ਬੱਸਾਂ ਰੋਕੀ ਰੱਖੀਆਂ ਪਹੁੰਚਣ ਨਹੀਂ ਦਿੱਤਾ, ਜਿਸ ਦਾ ਨਤੀਜਾ ਕਾਂਗਰਸ ਨੂੰ ਭੁਗਤਣਾ ਪਵੇਗਾ।

ਉਨ੍ਹਾਂ ਕਿਹਾ ਕਿ ਵਾਰ ਜਾਂਚ ਚੱਲ ਰਹੀ ਹੈ ਤੇ ਕੁੱਝ ਵੀ ਹੋ ਸਕਦਾ ਹੈ, ਕਿਸੇ ਕਿਸਮ ਦੀ ਚਾਲ ਵੀ ਸਾਹਮਣੇ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇੱਕ ਮੀਲ ਉੱਪਰ ਸੀ ਤੇ ਸੁਰੱਖਿਆ ਵਿੱਚ ਇਹ ਕਿੰਨੀ ਵੱਡੀ ਕੁਤਾਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਤਕਾਲੀ ਪੀਐਮ ਡਾ. ਮਨਮੋਹਨ ਸਿੰਘ ਦਾ ਵਿਰੋਧ ਹੋਇਆ ਸੀ ਤਾਂ ਸਿਰਫ ਝੰਡੇ ਦਿਖਾਏ ਗਏ ਸੀ ਪਰ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਵਤੀਰਾ ਕਦੇ ਵੀ ਕਿਸੇ ਪ੍ਰਧਾਨ ਮੰਤਰੀ ਦੇ ਨਾਲ ਨਹੀਂ ਹੋਇਆ, ਜਿਹੋ ਜਿਹਾ ਪੀਐਮ ਮੋਦੀ ਨਾਲ ਹੋਇਆ।

ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਨੂੰ ਲੈ ਕੇ ਕਾਂਗਰਸ ’ਤੇ ਇਹ ਵੱਡਾ ਇਲਜ਼ਾਮ ਲਾਇਆ ਹੈ। ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਦਾ ਸਾਰਾ ਘਟਨਾਕ੍ਰਮ ਕਾਂਗਰਸ ਪਾਰਟੀ ਵੱਲੋਂ ਰਚਿਆ ਗਿਆ ਚੱਕਰਵਯੂ ਸੀ। ਬਾਜਵਾ ਨੇ ਦੋਸ਼ ਲਗਾਇਆ ਕਿ ਕਾਂਗਰਸ ਦੇ ਇਕ ਵਿਧਾਇਕ ਨੇ ਪੀਐਣ ਮੋਦੀ ਦੇ ਰੂਟ ਦੀ ਜਾਣਕਾਰੀ ਲੀਕ ਕੀਤੀ। ਇਸ ਮਗਰੋਂ ਪਿੰਡਾਂ ’ਚ ਗੁਰਦੁਆਰਾ ਸਾਹਿਬਾਨ ਤੋਂ ਅਨਾਊਂਸਮੈਂਟਸ ਕਰਵਾਈਆਂ ਗਈਆਂ ਕਿ ਪ੍ਰਧਾਨ ਮੰਤਰੀ ਮੋਦੀ ਕਿਹੜੇ ਰੂਟ ਰਾਹੀਂ ਆ ਰਹੇ ਹਨ ਤੇ ਉਸੇ ਰੂਟ ’ਤੇ ਲੋਕਾਂ ਨੂੰ ਇਕੱਠੇ ਹੋਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣ ਦੀ ਸਾਜਸ਼ ਰਚੀ ਗਈ।

ਉਨ੍ਹਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਗ੍ਰਹਿ ਮੰਤਰਾਲੇ ਸਾਰਾ ਰਿਕਾਰਡ ਇਕੱਠਾ ਕਰ ਰਿਹਾ ਹੈ ਅਤੇ ਜਾਂਚ ’ਚ ਸਾਰਾ ਕੁਝ ਸਾਹਮਣੇ ਆ ਜਾਏਗਾ। ਬਾਜਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਰੋਕਣ ਲਈ ਸਾਰਾ ਘਟਨਾਕ੍ਰਮ ਰਚਿਆ। ਉਨ੍ਹਾਂ ਕਿਹਾ ਕਿ ਪੀਐਮ ਨੇ ਫਿਰੋਜ਼ਪੁਰ ਰੈਲੀ ’ਚ ਕਈ ਵੱਡੇ ਐਲਾਨ ਕਰਨ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਪ੍ਰਧਾਨ ਮੰਤਰੀ ਨੇ 42 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਪੰਜਾਬ ਵਾਸੀਆਂ ਨੂੰ ਦੇ ਕੇ ਜਾਣੇ ਸਨ।

ਇਹ ਵੀ ਪੜ੍ਹੋ:ਚੰਨੀ ਨੂੰ ਲੈ ਕੇ ਭਾਜਪਾ ਦਾ ਜ਼ਬਰਦਸਤ ਹਮਲਾ, ਕਾਂਗਰਸ ਪੱਬਾਂ ਭਾਰ

ABOUT THE AUTHOR

...view details