ਚੰਡੀਗੜ੍ਹ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸਿੱਖ ਭਾਈਚਾਰੇ ਦੇ ਨਾਲ ਸੰਬਧਿਤ ਵੱਖ ਵੱਖ ਖੇਤਰਾਂ ਦੇ ਨਾਲ ਜੁੜੇ ਲੋਕ ਸ਼ਾਮਲ ਹੋਏ। ਇਸ ਸਬੰਧੀ ਪੀਐਮ ਮੋਦੀ ਵੱਲੋਂ ਟਵੀਟ ਵੀ ਕੀਤਾ ਗਿਆ।
ਪੀਐੱਮ ਮੋਦੀ ਨੇ ਮੀਟਿੰਗ ਸਬੰਧੀ ਇੱਕ ਤਸਵੀਰ ਵੀ ਸਾਂਝੀ ਕੀਤੀ। ਨਾਲ ਹੀ ਲਿਖਿਆ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ। ਇਸ ਦੌਰਾਨ ਵੱਖ-ਵੱਖ ਵਿਸ਼ਿਆਂ ’ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ ਹੈ। ਦੱਸ ਦਈਏ ਕਿ ਇਹ ਮੀਟਿੰਗ 90 ਮਿੰਟ ਤੋਂ ਜਿਆਦਾ ਦੇਰ ਤੱਕ ਚਲੀ।
ਮੀਟਿੰਗ ਦੌਰਾਨ ਨੈਸ਼ਨਲ ਕਮੀਸ਼ਨ ਫਾਰ ਵੁਮੇਨ ਐਕਸਪਰਟ ਪੈਨਲ ਦੀ ਮੈਂਬਰ ਦਮਨਜੀਤ ਕੌਰ ਨੇ ਪੀਐੱਮ ਮੋਦੀ ਦੇ ਨਾਲ ਮੁਲਾਕਾਤ ਦੌਰਾਨ ਪੰਜਾਬ ’ਚ ਡਰੱਗ ਦੇ ਮੁੱਦੇ ’ਤੇ ਚਰਚਾ ਕੀਤੀ। ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੀਐਮ ਮੋਦੀ ਦੇ ਨਾਲ ਮੁਲਾਕਾਤ ਦੌਰਾਨ ਪੰਜਾਬ ਚ ਡਰੱਗ ਦੀ ਸਮੱਸਿਆ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ। ਨਾਲ ਦੱਸਿਆ ਕਿ ਨੌਜਵਾਨ ਪੀੜੀ ’ਚ ਡਰੱਗ ਦੀ ਲੱਤ ਵਧਦੀ ਜਾ ਰਹੀ ਹੈ। ਪੀਐੱਮ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਜਤਾਇਆ ਹੈ ਕਿ ਉਹ ਇਸ ਮੁੱਦੇ ਨੂੰ ਉੱਚ ਪੱਧਰ ਤੱਕ ਚੁੱਕਣਗੇ।
ਇਨ੍ਹਾਂ ਤੋਂ ਵੱਖ ਵੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਪੀਐੱਮ ਮੋਦੀ ਦੇ ਨਾਲ ਸਿੱਖਾਂ ਦੇ ਹਿੱਤਾ ਅਤੇ ਪੂਰੇ ਸਮਾਜ ਦੇ ਭਲੇ ਨੂੰ ਲੈ ਕੇ ਚਰਚਾ ਵੀ ਕੀਤੀ। ਡੈਲੀਗੈਸ਼ਨ ਵੱਲੋਂ ਪੀਐੱਮ ਮੋਦੀ ਦਾ ਧੰਨਵਾਦ ਵੀ ਕੀਤਾ ਗਿਆ ਹੈ।
ਇਹ ਵੀ ਪੜੋ:ਸੀਐੱਮ ਮਾਨ ਦੀ ਕੇਂਦਰ ਕੋਲੋਂ ਸਪੈਸ਼ਲ ਪੈਕੇਜ ਦੀ ਮੰਗ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ’ਤੇ 'ਆਪ'