ਪੰਜਾਬ

punjab

ETV Bharat / city

ਪੀ.ਐਮ. ਮੋਦੀ ਨੇ ਦਿਖਾਇਆ ਗੈਰ-ਜ਼ਿੰਮੇਵਾਰ ਰਵੱਈਆ: ਚੀਮਾ - ਗੈਰ-ਜ਼ਿੰਮੇਵਾਰ ਰਵੱਈਆ

ਸੰਸਦ ਮੈਂਬਰ ਸੰਜੇ ਸਿੰਘ ਅਤੇ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸੰਸਦ ਭਵਨ ਵਿੱਚ ਪੀਐਮ ਮੋਦੀ ਦੇ ਸਾਹਮਣੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਬਾਰੇ ਪ੍ਰਤੀਕਿਰਿਆ ਦਿੰਦਿਆਂ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਗੈਰ-ਜ਼ਿੰਮੇਵਾਰ ਰਵੱਈਆ ਦਿਖਾਇਆ ਅਤੇ ਇੱਕ ਗੈਰ-ਸੰਵੇਦਨਸ਼ੀਲ ਪ੍ਰਧਾਨ ਮੰਤਰੀ ਦਿਖੇ।

ਪੀ.ਐਮ. ਮੋਦੀ ਨੇ ਦਿਖਾਇਆ ਗੈਰ-ਜ਼ਿੰਮੇਵਾਰ ਰਵੱਈਆ: ਚੀਮਾ
ਪੀ.ਐਮ. ਮੋਦੀ ਨੇ ਦਿਖਾਇਆ ਗੈਰ-ਜ਼ਿੰਮੇਵਾਰ ਰਵੱਈਆ: ਚੀਮਾ

By

Published : Dec 25, 2020, 4:48 PM IST

ਚੰਡੀਗੜ੍ਹ: ਖੇਤੀ ਕਾਨੂੰਨਾ ਦੇ ਵਿਰੋਧ 'ਚ ਜਿਥੇ ਕਿਸਾਨਾਂ ਦਾ ਵਿਰੋਧ ਜਾਰੀ ਹੈ ਓਥੇ ਹੀ ਵਿਰੋਧੀ ਧਿਰ ਵੀ ਕੈਂਦਰ ਸਰਕਾਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕਰ ਰਹੀ ਹੈ। ਇਸੇ ਤਹਿਤ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸੰਸਦ ਭਵਨ ਵਿੱਚ ਪੀਐਮ ਮੋਦੀ ਦੇ ਸਾਹਮਣੇ ਜੰਮ ਕੇ ਨਾਅਰੇਬਾਜ਼ੀ ਕੀਤੀ। ਪੀਐਮ ਮੋਦੀ ਮਦਨ ਮੋਹਨ ਮਾਲਵੀਆ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕਰਨ ਲਈ ਸੰਸਦ ਦੇ ਕੇਂਦਰੀ ਹਾਲ ਪਹੁੰਚੇ ਸਨ।

ਪੀ.ਐਮ. ਮੋਦੀ ਨੇ ਦਿਖਾਇਆ ਗੈਰ-ਜ਼ਿੰਮੇਵਾਰ ਰਵੱਈਆ: ਚੀਮਾ

ਪੀ.ਐਮ. ਮੋਦੀ ਨੇ ਦਿਖਾਇਆ ਗੈਰ-ਜ਼ਿੰਮੇਵਾਰ ਰਵੱਈਆ: ਚੀਮਾ

ਇਸ ਬਾਰੇ ਪ੍ਰਤੀਕਿਰਿਆ ਦਿੰਦਿਆਂ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਗੈਰ-ਜ਼ਿੰਮੇਵਾਰ ਰਵੱਈਆ ਦਿਖਾਇਆ ਅਤੇ ਇੱਕ ਗੈਰ-ਸੰਵੇਦਨਸ਼ੀਲ ਪ੍ਰਧਾਨ ਮੰਤਰੀ ਦਿਖੇ। ਚੀਮਾ ਨੇ ਕਿਹਾ ਕਿ ਆਪ ਪੰਜਾਬ ਦੇ ਪ੍ਰਧਾਨ ਭਰਵੰਤ ਮਾਨ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਉਨ੍ਹਾਂ ਨਾਲ ਕਿਸਾਨਾਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਧਾਨ ਮੰਤਰੀ ਮੋਦੀ ਨੇ ਚੁਣੇ ਹੋਏ ਨੁਮਾਇੰਦਿਆ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਭਾਜਪਾ ਨੇ ਬਹੁਤ ਹੀ ਅੜੀਅਲ ਅਤੇ ਗੈਰ-ਜ਼ਿੰਮੇਵਾਰ ਰਵੱਈਆ ਆਪਣਾਇਆ ਹੋਇਆ ਹੈ ਅਤੇ ਅਜਿਹਾ ਲੱਗਦਾ ਹੈ ਕਿ ਦੇਸ਼ ਦੇ ਵਿੱਚ ਅੰਬਾਨੀਆਂ ਅਤੇ ਅਡਾਨੀਆਂ ਸਮੇਤ ਪੂੰਜੀਪਤੀਆਂ ਦੇ ਇਸ਼ਾਰੇ 'ਤੇ ਸਰਕਾਰ ਚੱਲ ਰਹੀ ਹੈ।

ਕੀ ਹੈ ਮਾਮਲਾ

ਦੱਸ ਦੇਈਏ ਕਿ ਅੱਜ ਸ਼ੁੱਕਰਵਾਰ ਨੂੰ ਸੰਸਦ ਭਵਨ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਨੂੰ ਵਾਪਸ ਲੈਣ, ਅੰਨਾਦਾਤਾਵਾਂ ਨੂੰ ਅੱਤਵਾਦੀ ਕਹਿਣਾ ਬੰਦ ਕਰਨ, ਸਰਮਾਏਦਾਰਾਂ ਲਈ ਬਣੇ ਕਾਨੂੰਨ ਨੂੰ ਵਾਪਸ ਲੈਣ ਲਈ ਨਾਅਰੇਬਾਜ਼ੀ ਕੀਤੀ। ਸੰਜੇ ਸਿੰਘ ਦੇ ਹੱਥ ਵਿੱਚ ਤਖ਼ਤੀ ਉੱਤੇ ਲਿਖਿਆ ਹੋਇਆ ਸੀ, "ਕਾਲਾ ਕਾਨੂੰਨ ਵਾਪਸ ਲਓ, ਐਮਐਸਪੀ ਨੂੰ ਕਾਨੂੰਨੀ ਅਧਿਕਾਰ ਦਿਓ।"

ABOUT THE AUTHOR

...view details