ਪੰਜਾਬ

punjab

ETV Bharat / city

ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਆਵਾਜ਼ ਦਬਾਉਣ ਵਾਲਾ ਫਰਮਾਨ ਜਾਰੀ, ਮੁੜ ਦਿੱਤਾ ਸਪਸ਼ਟੀਕਰਨ

ਆਪਣੇ ਹੱਕ ਮੰਗ ਰਹੇ ਲੋਕਾਂ ਦੀ ਆਵਾਜ ਨੂੰ ਦਬਾਉਣ ਦੇ ਲਈ ਪੰਜਾਬ ਪੁਲਿਸ ਵੱਲੋਂ ਇਕ ਨਵਾਂ ਤਰੀਕਾ ਲੱਭਿਆ ਗਿਆ ਹੈ। ਉਨ੍ਹਾਂ ਵੱਲੋਂ ਫਰਮਾਨ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਜਿੱਥੇ ਵੀ ਸੀਐੱਮ ਚੰਨੀ ਦੇ ਖਿਲਾਫ ਨਾਅਰੇਬਾਜੀ ਹੋ ਰਹੀ ਹੋਵੇ ਤਾਂ ਉਸ ਥਾਂ ਤੇ ਡੀਜੇ ਲਗਾ ਦਿੱਤੇ ਜਾਣ (play dj when someone sloganeering)।

ਪੰਜਾਬ ਪੁਲਿਸ ਦਾ ਫਰਮਾਨ
ਪੰਜਾਬ ਪੁਲਿਸ ਦਾ ਫਰਮਾਨ

By

Published : Dec 10, 2021, 9:50 AM IST

Updated : Dec 10, 2021, 10:10 AM IST

ਚੰਡੀਗੜ੍ਹ:ਪੰਜਾਬ ਪੁਲਿਸ ਵੱਲੋਂ ਮੁਲਾਜ਼ਮਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਇੱਕ ਅਜੀਬੋ ਗਰੀਬ ਫਰਮਾਨ ਜਾਰੀ ਕੀਤਾ ਹੈ। ਫਰਮਾਨ ਮੁਤਾਬਿਕ ਜੇਕਰ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੀ ਰੈਲੀ ਦਾ ਵਿਰੋਧ ਹੋ ਰਿਹਾ ਹੋਵੇ ਜਾਂ ਕਿਸੇ ਵੀ ਸੰਗਠਨ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੋਵੇ ਤਾਂ ਉੱਥੇ ਡੀਜੇ ਦੀ ਆਵਾਜ (play dj when someone sloganeering) ਨੂੰ ਵਧਾ ਦਿੱਤਾ ਜਾਵੇ। ਜਿਸ ਚ ਗੁਰਬਾਣੀ ਜਾਂ ਫਿਰ ਧਾਰਮਿਕ ਗੀਤ ਚਲਾਏ ਜਾਣ।

ਪੰਜਾਬ ਪੁਲਿਸ ਦਾ ਫਰਮਾਨ

ਫਰਮਾਨ ਚ ਅੱਗੇ ਲਿਖਿਆ ਗਿਆ ਹੈ ਕਿ ਇਸ ਲਈ ਭਵਿੱਖ ਚ ਜਦੋ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (sloganeering against cm charanjit channi) ਜਿਲ੍ਹੇ ਦੇ ਕਿਸੇ ਵੀ ਫਕੰਸ਼ਨ ਜਾਂ ਫਿਰ ਪ੍ਰੋਗਰਾਮ ਚ ਆਉਣ ਉਸ ਦੌਰਾਨ ਕਿਸੇ ਸੰਗਠਨ ਜਾਂ ਫਿਰ ਜਥੇਬੰਦੀ ਵੱਲੋਂ ਪ੍ਰਦਰਸ਼ਨ ਹੋ ਰਿਹਾ ਹੋਵੇ ਤਾਂ ਡੀਜੇ ਚ ਧਾਰਮਿਕ ਗੀਤ ਜਾਂ ਫਿਰ ਗੁਰਬਾਣੀ ਲਗਾ ਦਿੱਤਾ ਜਾਵੇ ਤਾਂ ਜੋ ਨਾਅਰੇਬਾਜ਼ੀ ਦੀ ਆਵਾਜ ਨਾ ਆ ਸਕੇ। ਇਸ ਫਰਮਾਨ ਤੋਂ ਬਾਅਦ ਹਲਚਲ ਪੈਦਾ ਹੋ ਗਈ ਹੈ। ਇਸ ਫਰਮਾਨ ਦੀ ਚਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਦਾ ਫਰਮਾਨ ’ਤੇ ਸਪਸ਼ਟੀਕਰਨ

ਪੰਜਾਬ ਪੁਲਿਸ ਵੱਲੋਂ ਸਪਸ਼ਟੀਕਰਨ ਜਾਰੀ

ਪੰਜਾਬ ਪੁਲਿਸ ਵੱਲੋਂ ਜਾਰੀ ਫਰਮਾਨ ਨੇ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਜਾਰੀ ਫਰਮਾਨ ’ਤੇ ਸਪਸ਼ਟੀਕਰਨ ਜਾਰੀ ਕੀਤਾ ਹੈ। ਜਿਸ ਚ ਉਨ੍ਹਾਂ ਨੇ ਲਿਖਿਆ ਹੈ ਕਿ ਪਹਿਲੇ ਵਾਲੇ ਪੱਤਰ ’ਚ ਕਲਾਰਿਕਲ ਗਲਤੀ ਹੋਣ ਦੇ ਕਾਰਨ ਗਲਤ ਟਾਈਪ ਹੋ ਗਿਆ ਹੈ। ਜਿਸ ਚ ਡੀਜੇ ਦੀ ਆਵਾਜ ਨੂੰ ਬੰਦ ਕਰਨ ਦਾ ਫਰਮਾਨ ਜਾਰੀ ਕੀਤਾ ਗਿਆ ਹੈ। ਨਵੇਂ ਫਰਮਾਨ ਮੁਤਾਬਿਕ ਜੇਕਰ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਸਾਹਮਣੇ ਕੋਈ ਆਪਣੀ ਫਰੀਆਦ ਲੈ ਕੇ ਆਉਂਦਾ ਹੈ ਤਾਂ ਡੀਜੇ ਦੀ ਆਵਾਜ ਘੱਟ ਕਰ ਦਿੱਤੀ ਜਾਵੇ ਤਾਂ ਕਿ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਸਾਹਮਣੇ ਫਰੀਆਦੀ ਆਪਣੀ ਫਰੀਆਦ ਰੱਖ ਸਕੇ।

ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਟਵੀਟ ਕਰਕੇ ਪੰਜਾਬ ਸਰਕਾਰ ’ਤੇ ਤੰਜ ਕਸਿਆ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਇਹ ਸੱਚ ਨਹੀਂ ਹੋ ਸਕਦਾ ਹੈ ਇਹ ਤਾਂ ਲੋਕਤੰਤਰ ਦਾ ਮਜ਼ਾਕ ਹੈ।

ਇਹ ਵੀ ਪੜੋ:Punjab Assembly Election 2022: ਮਾਨਸਾ ’ਚ ਕਾਂਗਰਸ ਦੀ ਰੈਲੀ, ਮੁੱਖ ਮੰਤਰੀ ਤੇ ਸਿੱਧੂ ਮੂਸੇਵਾਲਾ ਹੋਣਗੇ ਸ਼ਾਮਲ

Last Updated : Dec 10, 2021, 10:10 AM IST

ABOUT THE AUTHOR

...view details