ਪੰਜਾਬ

punjab

ETV Bharat / city

ਬੱਚੀ 'ਤੇ ਪਿਟਬੁੱਲ ਨੇ ਕੀਤਾ ਹਮਲਾ, ਪੁਲਿਸ ਨੇ ਮਾਮਲਾ ਕੀਤਾ ਦਰਜ - ਪਿਟਬੁੱਲ ਨੇ ਕੀਤਾ ਹਮਲਾ

ਚੰਡੀਗੜ੍ਹ ਦੇ ਸੈਕਟਰ-30 ਵਿੱਚ ਪਿਟਬੁੱਲ ਨੇ ਇੱਕ 12 ਸਾਲ ਦੀ ਬੱਚੀ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਜਿਸ ਕਾਰਨ ਬੱਚੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ।

ਬੱਚੀ 'ਤੇ ਪਿਟਬੁੱਲ ਨੇ ਕੀਤਾ ਹਮਲਾ, ਪੁਲਿਸ ਨੇ ਮਾਮਲਾ ਕੀਤਾ ਦਰਜ
ਫ਼ੋਟੋ

By

Published : Mar 11, 2020, 9:30 PM IST

ਚੰਡੀਗੜ੍ਹ: ਪਿਟਬੁੱਲ ਦੇ ਹਮਲੇ ਦੀ ਇੱਕ ਘਟਨਾ ਸੈਕਟਰ-30 ਵਿੱਚ ਸਾਹਮਣੇ ਆਈ ਹੈ, ਜਿੱਥੇ ਪਿਟਬੁੱਲ ਨੇ ਇੱਕ 12 ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ। ਜਿਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਬੱਚੀ ਜੋ ਕਿ ਪਹਿਲਾ ਵੀ ਪਿਟਬੁੱਲ ਦਾ ਸ਼ਿਕਾਰ ਹੋਈ ਸੀ, ਉਸ ਨੂੰ ਦੁਬਾਰਾ ਪਿਟਬੁੱਲ ਨੇ ਹੀ ਵੱਢ ਲਿਆ। ਪੁਲਿਸ ਵੱਲੋਂ ਇਸ 'ਤੇ ਕਾਰਵਾਈ ਕਰਦੇ ਹੋਏ ਪਿਟਬੁੱਲ ਦੇ ਮਾਲਕ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਵੇਖੋ ਵੀਡੀਓ

ਇਸ ਮਾਮਲੇ ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਰਵੀਕਾਂਤ ਨੇ ਕਿਹਾ ਕਿ ਪਿਟਬੁੱਲ ਨੂੰ ਰੱਖਣ ਦੀ ਮਨਾਹੀ ਹੈ ਪਰ ਫਿਰ ਵੀ ਲੋਕ ਅਜਿਹੇ ਕੁੱਤੇ ਪਾਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਉੱਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਆਉਣ ਜਾਣ ਵਾਲੇ ਲੋਕ ਜਾਂ ਫਿਰ ਜਿੱਥੇ ਸਟਰੀਟ ਡਾਗ ਰਹਿੰਦੇ ਨੇ ਉੱਥੋਂ ਦੇ ਲੋਕ ਹੀ ਕੁੱਤਿਆਂ ਨੂੰ ਕੁਝ ਨਾ ਕੁਝ ਖਾਣ ਨੂੰ ਦਿੰਦੇ ਰਹਿੰਦੇ ਹਨ ਜੋ ਕਿ ਬਾਅਦ ਵਿੱਚ ਉਹੀ ਕੁੱਤੇ ਲੋਕਾਂ ਨੂੰ ਵੱਢਦੇ ਹਨ। ਇਸ ਦੇ ਲਈ ਉਨ੍ਹਾਂ ਨੇ ਅਪੀਲ ਕੀਤੀ ਕਿ ਜਿਨ੍ਹਾਂ ਨੇ ਕੁੱਤੇ ਪਾਲੇ ਹੋਏ ਨੇ ਉਹ ਇਸ ਦਾ ਲਾਇਸੈਂਸ ਜ਼ਰੂਰ ਲੈ ਲੈਣ ਤੇ ਕੁੱਤਿਆਂ ਨੂੰ ਰਜਿਸਟਰ ਕਰਵਾਉਣ।

ABOUT THE AUTHOR

...view details