ਚੰਡੀਗੜ੍ਹ:ਕੋਰੋਨਾ ਵਾਇਰਸ ਦੇ ਘੱਟ ਹੁੰਦੇ ਮਾਮਲੇ ਨੂੰ ਦੇਖਦੇ ਹੋਏ ਸਰਕਾਰਾਂ ਵੱਲੋਂ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ। ਇਸਦੇ ਬਾਵਜੁਦ ਵੀ ਸਰਕਾਰ ਕੋਰੋਨਾ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਵੀ ਹਦਾਇਤ ਦਿੱਤੀ ਗਈ ਹੈ। ਦੂਜੇ ਪਾਸੇ ਕੋਰੋਨਾਂ ਦੇ ਘੱਟ ਹੁੰਦੇ ਮਾਮਲਿਆ ਦੇ ਮੱਦੇਨਾਜਰ ਸੋਮਵਾਰ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਚ 12 ਕੋਰਟ ਰੂਮ ਚ ਫਿਜੀਕਲ ਹਿਅਰਿੰਗ ਦੇ ਜਰੀਏ ਕੇਸਾਂ ਦੀ ਸੁਣਵਾਈ ਹੋਵੇਗੀ।
ਹਾਈਕੋਰਟ ਦੇ ਰਜਿਸਟਰਾਰ ਜਨਰਲ ਦੁਆਰਾ ਜਾਰੀ ਆਦੇਸ਼ ਦੇ ਮੁਤਾਬਿਕ ਹਾਈਕੋਰਟ ਦੀ ਦੋ ਡਿਵੀਜਨ ਬੈਂਚ, ਚਾਰ ਸਿੰਗਲ ਰਿੱਟ ਅਤੇ ਛੇ ਅਪਰਾਧਿਕ ਸਿੰਗਲ ਬੈਂਚ ਫਿਜੀਕਲ ਹਿਅਰਿੰਗ ਦੇ ਜਰੀਏ ਸੁਣਵਾਈ ਕਰੇਗੀ।