ਪੰਜਾਬ

punjab

ETV Bharat / city

ਤਾਲਾਬੰਦੀ: ਫੋਟੋਗ੍ਰਾਫੀ ਸਣੇ ਮੂਵੀ ਬਣਾਉਣ ਵਾਲਿਆਂ ਦਾ ਕੰਮਕਾਜ ਠੱਪ - ਵਿਆਹ

ਲੌਕਡਾਊਨ ਕਾਰਨ ਜਿੱਥੇ ਕਿਸਾਨਾਂ, ਵਪਾਰੀਆਂ ਦੇ ਕੰਮਕਾਜ ਰੁੱਕ ਗਏ ਹਨ, ਉੱਥੇ ਹੀ ਫੋਟੋਗ੍ਰਾਫੀ ਤੇ ਵਿਆਹ ਸ਼ਾਦੀਆਂ ਵਿੱਚ ਮੂਵੀ ਬਣਾਉਣ ਵਾਲਿਆਂ ਦੇ ਕੰਮਕਾਜ 'ਤੇ ਵੀ ਕਾਫ਼ੀ ਅਸਰ ਪਿਆ ਹੈ। ਇਸ ਦੌਰਾਨ ਈਟੀਵੀ ਭਾਰਤ ਦੀ ਟੀਮ ਨੇ ਸੈਕਟਰ-22 ਦੀ ਮਾਰਕੀਟ ਵਿੱਚ ਮੂਵੀ ਬਣਾਉਣ ਵਾਲੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ।

ਫ਼ੋਟੋ
ਫ਼ੋਟੋ

By

Published : Jun 9, 2020, 3:34 PM IST

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਿੱਥੇ ਲੌਕਡਾਊਨ ਲੱਗਿਆ ਹੋਇਆ ਹੈ ਜਿਸ ਕਰਕੇ ਫੋਟੋਗ੍ਰਾਫ਼ੀ ਤੇ ਮੂਵੀ ਬਣਾਉਣ ਵਾਲਿਆਂ ਦੇ ਕੰਮ 'ਤੇ ਵੀ ਕਾਫ਼ੀ ਅਸਰ ਪਿਆ ਹੈ। ਇਸ ਦੌਰਾਨ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਸੈਕਟਰ 22 ਵਿੱਚ ਸਥਿਤ ਮੂਵੀਆਂ ਬਣਾਉਣ ਵਾਲੇ, ਐਲਬਮ ਬਣਾਉਣ ਵਾਲੀ ਲੈਬ ਤੇ ਉੱਥੇ ਕੰਮ ਕਰਨ ਵਾਲੀ ਲੇਬਰ ਸਣੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ।

ਵੀਡੀਓ

ਈਟੀਵੀ ਭਾਰਤ ਨਾਲ ਗੱਲ ਕਰਦਿਆਂ ਮੂਵੀ ਮੇਕਰ ਵਿਨੋਦ ਚੌਹਾਨ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਕੋਲ 5 ਤੋਂ 10 ਮੁੰਡੇ ਕੰਮ ਕਰਦੇ ਸਨ ਪਰ ਲੌਕਡਾਊਨ ਕਰਕੇ ਉਹ ਆਪਣੇ ਸੂਬਿਆਂ 'ਚ ਚਲੇ ਗਏ ਹਨ। ਹੁਣ ਲੌਕਡਾਊਨ ਖੁੱਲ੍ਹਣ 'ਤੇ ਵੀ ਉਹ ਵਾਪਸ ਨਹੀਂ ਆਏ ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਤੇ ਕੋਈ ਕੰਮ ਨਹੀਂ ਮਿਲ ਰਿਹਾ ਹੈ।

ਵਿਆਹ ਵਿੱਚ 50 ਬੰਦਿਆਂ ਤੋਂ ਘੱਟ ਕਰਕੇ ਬੂਕਿੰਗ ਵੀ ਘੱਟ
20 ਸਾਲਾਂ ਤੋਂ ਫੋਟੋਗ੍ਰਾਫੀ ਦੇ ਕਿੱਤੇ ਨਾਲ ਜੁੜੇ ਜਗਬੀਰ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਪਹਿਲਾਂ ਨਾਲੋਂ ਕਾਫ਼ੀ ਘੱਟ ਗਿਆ ਹੈ। ਮਾਰਕੀਟ ਵਿੱਚ ਫਸੀ ਪੇਮੈਂਟ ਨਹੀਂ ਮਿਲ ਰਹੀ ਤੇ ਉਨ੍ਹਾਂ ਨੂੰ ਘਰ ਚਲਾਉਣਾ ਔਖਾ ਹੋ ਗਿਆ ਹੈ। ਇਸ ਤੋਂ ਇਲਾਵਾ ਪਹਿਲਾਂ ਨਾਲੋਂ ਵਿਆਹਾਂ ਵਿੱਚ 50 ਤੋਂ ਵੱਧ ਬੰਦੇ ਨਾ ਹੋਣ ਕਾਰਨ ਬੁਕਿੰਗ ਵੀ ਘੱਟ ਹੋ ਰਹੀ ਹੈ। ਪਹਿਲਾਂ ਕੀਤੀਆਂ ਬੁਕਿੰਗਾਂ ਵੀ ਰੱਦ ਹੋ ਰਹੀਆਂ ਹਨ। ਇਸ ਕਾਰਨ ਉਨ੍ਹਾਂ ਦੇ ਕੰਮ 'ਤੇ ਕਾਫ਼ੀ ਅਸਰ ਪਿਆ ਹੈ।

ਦੁਕਾਨਾਂ ਦੇ ਕਿਰਾਏ ਕੱਢਣੇ ਹੋਏ ਔਖੇ
ਸੈਕਟਰ 22 ਵਿੱਚ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਮਿਸ਼ਰਾ ਨੇ ਦੱਸਿਆ ਕਿ ਲੌਕਡਾਊਨ ਕਰਕੇ ਲੇਬਰ ਵੀ ਨਹੀਂ ਮਿਲ ਰਹੀ ਤੇ ਫਰੇਮਿੰਗ ਦਾ ਬਿਜ਼ਨੈਸ ਕਰਨ ਵਾਲੇ ਆਪਣੇ ਘਰਾਂ ਨੂੰ ਪਰਤ ਗਏ ਹਨ। ਉੱਥੇ ਹੀ ਕੰਮ ਦੀ ਘਾਟ ਹੋਣ ਕਾਰਨ ਲਗਾਤਾਰ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ਤੇ ਦੁਕਾਨਾਂ ਦੇ ਕਿਰਾਏ ਵੀ ਕੱਢਣੇ ਔਖੇ ਹੋ ਗਏ ਹਨ।

ਇੱਥੇ ਤੁਹਾਨੂੰ ਦੱਸ ਦਈਏ ਕਿ ਲੌਕਡਾਊਨ ਦੌਰਾਨ ਸਰਕਾਰ ਨੇ ਕਈ ਗਾਈਡਲਾਈਨਜ਼ ਜਾਰੀ ਕੀਤੀਆਂ ਹਨ ਜਿਸ ਵਿੱਚ ਇੱਕ ਇਹ ਵੀ ਸੀ ਕਿ ਵਿਆਹ ਵਿੱਚ ਸਿਰਫ਼ 50 ਵਿਅਕਤੀ ਹੀ ਸ਼ਾਮਲ ਹੋ ਸਕਦੇ ਹਨ, ਉਸ ਤੋਂ ਜ਼ਿਆਦਾ ਵਿਅਕਤੀ ਨਹੀਂ ਆ ਸਕਦੇ। ਇਸ ਕਰਕੇ ਲੋਕ ਵੱਧ ਤੋਂ ਵੱਧ ਸਾਦੇ ਵਿਆਹ ਹੀ ਕਰ ਰਹੇ ਹਨ ਤੇ 50 ਤੋਂ ਘੱਟ ਹੀ ਵਿਅਕਤੀ ਵਿਆਹਾਂ ਵਿੱਚ ਜਾ ਰਹੇ ਹਨ। ਇਸ ਦੇ ਚਲਦਿਆਂ ਫੋਟੋਗ੍ਰਾਫ਼ੀ ਦੇ ਕੰਮ 'ਤੇ ਅਸਰ ਪਿਆ ਹੈ ਤੇ ਫੋਟੋਗ੍ਰਾਫਰਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ।

ABOUT THE AUTHOR

...view details