ਚੰਡੀਗੜ੍ਹ: ਦੇਸ਼ ਭਰ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੈ ,ਇਹੀ ਕਾਰਨ ਹੈ, ਕਿ ਵੱਧਦੇ ਪ੍ਰਦੂਸ਼ਣ ਨਾਲ ਲੋਕਾਂ ਦੀ ਸਿਹਤ ਵੀ ਖ਼ਰਾਬ ਹੋ ਰਹੀ ਹੈ।ਜਿਸ ਦੇ ਕਈ ਕਾਰਨ,ਪੰਜਾਬ ਯੂਨੀਵਰਸਿਟੀ ਅਤੇ ਪੀ.ਜੀ.ਆਈ ਵੱਲੋਂ ਇੱਕ ਸਟੱਡੀ ਕੀਤੀ ਗਈ। ਜਿਸ ਵਿੱਚ ਦੱਸਿਆ ਗਿਆ ਹੈ, ਕਿ ਖੇਤੀਬਾੜੀ ਗਤੀਵਿਧੀਆਂ ਵਿੱਚੋਂ ਸਿਰਫ਼ ਪਰਾਲੀ ਸਾੜਨ ਦੇ ਨਾਲ ਹੀ ਪ੍ਰਦੂਸ਼ਣ ਨਹੀਂ ਹੁੰਦਾ, ਬਲਕਿ ਜਦ ਫ਼ਸਲ ਵੱਢੀ ਜਾਂਦੀ ਹੈ, ਤਦ ਵੀ ਪ੍ਰਦੂਸ਼ਣ ਵਿੱਚ ਤਿੰਨ ਗੁਣਾ ਇਜ਼ਾਫਾ ਹੁੰਦਾ ਹੈ।
ਪੀ.ਜੀ.ਆਈ ਦੇ ਸਕੂਲ ਆਫ ਪਬਲਿਕ ਹੈਲਥ ਦੇ ਐਡੀਸ਼ਨਲ ਪ੍ਰੋਫ਼ੈਸਰ ਆਫ਼ ਇਨਵਾਇਰਨਮੈਂਟ ਹੈਲਥ ਡਾਕਟਰ ਖਾਈਵਾਲ ਨੇ ਦੱਸਿਆ, ਕਿ ਹਾਲੇ ਬਰਸਾਤ ਦਾ ਮੌਸਮ ਇਸ ਸਮੇਂ ਵਾਤਾਵਰਨ ਵਿੱਚ ਸਭ ਤੋਂ ਘੱਟ ਪ੍ਰਦੂਸ਼ਣ ਹੁੰਦਾ ਹੈ ਸਾਫ਼ ਹਵਾ ਦੀ ਸ਼ੁੱਧਤਾ ਵੀ ਬਿਹਤਰ ਹੁੰਦੀ ਹੈ। ਪਰ ਅਗਸਤ ਤੋਂ ਬਾਅਦ ਜਦੋ ਮੌਨਸੂਨ ਖ਼ਤਮ ਹੋ ਜਾਵੇਗਾ, ਤਦ ਖੇਤੀਬਾੜੀ ਗਤੀਵਿਧੀਆਂ ਵੱਧ ਜਾਣਗੀਆਂ। ਕਿਉਂਕਿ ਫ਼ਸਲ ਨੂੰ ਵੱਢਣ ਸਮੇਂ ਵੀ ਪ੍ਰਦੂਸ਼ਣ ਹੁੰਦਾ ਹੈ, ਜਦੋ ਪਰਾਲੀ ਸਾੜਨ ਵੇਲੇ ਵੀ ਪ੍ਰਦੂਸ਼ਣ ਹੁੰਦਾ ਹੈ, ਉਸ ਤੋਂ ਬਾਅਦ 'ਚ ਨਵੀਂ ਫ਼ਸਲ ਦੀ ਬਿਜਾਈ ਸਮੇਂ ਵੀ ਪ੍ਰਦੂਸ਼ਣ ਹੁੰਦਾ ਹੈ, ਉਸ ਤੋਂ ਬਾਅਦ ਪੈਸਟੀਸਾਈਡਜ਼ ਇੰਸੈਕਟੀਸਾਈਡਜ਼ ਛਿੜਕ ਕੇ ਜਾਂਦੇ ਹਨ, ਉਹ ਵੀ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ।
ਡਾ. ਰਵਿੰਦਰ ਗਰੇਵਾਲ ਨੇ ਦੱਸਿਆ, ਕਿ ਪੰਜਾਬ ਯੂਨੀਵਰਸਿਟੀ ਅਤੇ ਪੀ.ਜੀ.ਆਈ ਨੇ ਮਿਲ ਕੇ ਇਹ ਸਟੱਡੀ ਪੰਜਾਬ ਦੇ ਫਤਹਿਗੜ੍ਹ ਸਾਹਿਬ ਵਿੱਚ ਕੀਤੀ ਹੈ। ਜਿੱਥੇ ਸਫ਼ਰ ਗੱਡੀ ਤਿਆਰ ਕੀਤੀ ਗਈ ਸੀ,ਜਿਹੜੀ ਕਿ ਪ੍ਰਦੂਸ਼ਣ ਦੀ ਕੁਆਲਟੀ ਵੇਖ ਸਕਦੇ ਹਨ। ਜਿਸ ਵਿੱਚ ਕਈ ਮੈਟਲਰਜੀਕਲ ਅਤੇ ਪਾਲਿਊਟੈਂਟਸ ਪੀ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਂ ਸਕਦੀ ਹੈ, ਅਤੇ ਇਹ ਪਤਾ ਚੱਲ ਸਕਦਾ ਹੈ ਕਿ ਪ੍ਰਦੂਸ਼ਣ ਦੇ ਹੋਰ ਕੀ ਕਾਰਨ ਹਨ।
ਸਟੱਡੀ ਦੌਰਾਨ ਇਹ ਵੀ ਵੇਖਿਆ ਗਿਆ, ਕਿ ਪਰਾਲੀ ਨੂੰ ਸਾੜਨ ਤੋਂ ਬਾਅਦ ਤਾਂ ਪ੍ਰਦੂਸ਼ਣ ਫੈਲਦਾ ਹੈ। ਜਿਹੜਾ ਕਿ ਸਭ ਤੋਂ ਜਿਆਦਾ ਖੇਤੀਬਾੜੀ ਤੋਂ ਜੁੜੇ ਹੋਏ ਹਨ। ਜਿਸ ਤੋਂ ਪ੍ਰਦੂਸ਼ਣ ਫੈਲਦਾ ਹੈ, ਅਤੇ ਮੌਨਸੂਨ ਤੋਂ ਬਾਅਦ ਜਦੋਂ ਫ਼ਸਲ ਵੱਢਣ ਦਾ ਸਮਾਂ ਹੁੰਦਾ ਹੈ, ਤਦ ਵੀ ਪ੍ਰਦੂਸ਼ਣ ਵਿੱਚ ਤਿੰਨ ਗੁਣਾ ਇਜ਼ਾਫਾ ਹੁੰਦਾ ਹੈ।