ਚੰਡੀਗੜ੍ਹ: ਦੇਸ਼ ਭਰ ’ਚ ਸਰਕਾਰੀ ਤੇਲ ਕੰਪਨੀਆਂ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol and diesel rates) ਜਾਰੀ ਕੀਤੀਆਂ ਗਈਆਂ ਹਨ। ਜਿਸ ਨਾਲ ਆਮ ਲੋਕਾਂ ਨੂੰ ਪਹਿਲਾਂ ਨਾਲੋਂ ਕੁਝ ਰਾਹਤ ਜ਼ਰੂਰ ਹੈ, ਪਰ ਮਹਿੰਗਾਈ ਦਾ ਬੋਝ ਉਸ ਤਰ੍ਹਾਂ ਹੀ ਬਰਕਰਾਰ ਹੈ। ਇਸ ਦੇ ਨਾਲ ਹੀ ਸਬਜੀਆਂ ਦੇ ਭਾਅ ਵੀ ਲੋਕਾਂ ਦਾ ਬਜਟ ਹਿਲਾ ਰਹੀਆਂ ਹਨ।
ਜਲੰਧਰ ’ਚ ਕੀ ਕੁਝ ਬਦਲਾਅ: ਜਲੰਧਰ ਸ਼ਹਿਰ ’ਚ ਪੈਟਰੋਲ ਦੀ ਕੀਮਤ 96 ਰੁਪਏ 41 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 86 ਰੁਪਏ 78 ਪੈਸੇ ਹੈ। ਜ਼ਿਲ੍ਹੇ 'ਚ ਤੇਲ ਦੀਆਂ ਕੀਮਤਾਂ ਵਿਚ ਮਾਮੂਲੀ ਵਾਧਾ ਹੋਇਆ ਹੈ।
ਬਠਿੰਡਾ ’ਚ ਕੀ ਕੁਝ ਬਦਲਾਅ:ਉੱਥੇ ਹੀ ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਇੱਥੇ ਪੈਟਰੋਲ ਦੀ ਕੀਮਤ 96 ਰੁਪਏ 16 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 86 ਰੁਪਏ 53 ਪੈਸੇ ਹੈ। ਬਠਿੰਡਾ ਸ਼ਹਿਰ ’ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੋਂ ਕੁਝ ਰਾਹਤ ਮਿਲੀ ਹੈ।