ਚੰਡੀਗੜ੍ਹ : ਬੀਤੇ ਕਈ ਦਿਨਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਅੱਜ ਰੇਟ ਸਥਿਰ ਹਨ। ਸ਼ਨੀਵਾਰ ਨੂੰ ਪੈਟਰੋਲ ਦੇ ਰੇਟ 'ਚ 24 ਪੈਸੇ ਤੇ ਡੀਜ਼ਲ ਦੇ ਰੇਟ 'ਚ 18 ਪੈਸੇ ਦਾ ਵਾਧਾ ਹੋਇਆ ਸੀ। ਐਤਵਾਰ ਨੂੰ ਵੀ ਤੇਲ ਦੀ ਕੀਮਤ ਸਥਿਰ ਬਣੀ ਹੋਈ ਹੈ।
ਦੇਸ਼ ਦੀ ਰਾਜਧਾਨੀ ਦਿੱਲੀ 'ਚ ਤੇਲ ਦੀਆਂ ਕੀਮਤਾਂ ਸਥਿਰ ਹੋਣ ਕਾਰਨ ਪੈਟਰੋਲ ਦੀ ਕੀਮਤ 91.21 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂਕਿ ਡੀਜ਼ਲ 81.51 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।
ਪੰਜਾਬ 'ਚ ਤੇਲ ਦੀਆਂ ਕੀਮਤਾਂ
ਇੰਡੀਅਨ ਆਈਲ ਵੈਬਸਾਈਟ ਦੇ ਮੁਤਾਬਕ ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ 87.71 ਰੁਪਏ ਪ੍ਰਤੀ ਲੀਟਰ ਹੈ, ਜਦੋਂ ਕਿ ਡੀਜ਼ਲ 81.15 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 93.01 ਤੇ ਡੀਜ਼ਲ ਦੀ ਕੀਮਤ 84.00 ਰੁਪਏ ਪ੍ਰਤੀ ਲੀਟਰ ਹੈ।
ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 92.74 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 83.75 ਰੁਪਏ ਹੈ।
ਹੁਸ਼ਿਆਰਪੁਰ 'ਚ ਪੈਟਰੋਲ 92.32 ਤੇ ਡੀਜ਼ਲ 83.37 ਰੁਪਏ ਹੈ।
ਬਰਨਾਲਾ ਵਿਖੇ ਪੈਟਰੋਲ 92.27 ਰੁਪਏ ਤੇ ਡੀਜ਼ਲ 83.32 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।
ਜਲੰਧਰ 'ਚ ਪੈਟਰੋਲ ਦਾ ਰੇਟ 92.12 ਰੁਪਏ ਤੇ ਡੀਜ਼ਲ ਦਾ ਰੇਟ 83.19 ਰੁਪਏ ਹੈ।