ਚੰਡੀਗੜ੍ਹ: ਦੇਸ਼ ਭਰ ’ਚ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਨਾਲ ਆਮ ਲੋਕਾਂ ਨੂੰ ਬੀਤੇ ਕੱਲ੍ਹ ਨਾਲੋਂ ਕੁਝ ਰਾਹਤ ਮਿਲੀ ਹੈ, ਕਿਉਂਕਿ ਬੀਤੇ ਦਿਨੀਂ ਹੀ ਕੇਂਦਰ ਵਲੋਂ ਐਕਸਾਈਜ਼ ਡਿਊਟੀ 'ਚ ਕਟੌਤੀ ਕੀਤੀ ਗਈ ਹੈ।
ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਕਾਰਨ ਲੋਕਾਂ ਨੂੰ ਆਪਣੀ ਜੇਬ 'ਚ ਕੁਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਕੇਂਦਰ ਵਲੋਂ ਸਿਲੰਡਰ ਦੇ ਰੇਟ 'ਚ ਕਟੌਤੀ ਕਰਕੇ ਤਾਂ ਰਾਹਤ ਦਿੱਤੀ ਗਈ ਪਰ ਸਬਜ਼ੀਆਂ ਦੇ ਭਾਅ ਨੇ ਬਜਟ ਨੂੰ ਜ਼ਰੂਰ ਵਿਗਾੜਿਆ ਹੈ।
ਅੰਮ੍ਰਿਤਸਰ ’ਚ ਕੀ ਕੁਝ ਬਦਲਾਅ: ਅੰਮ੍ਰਿਤਸਰ ਜ਼ਿਲ੍ਹੇ ਚ ਪੈਟਰੋਲ ਦੀ ਕੀਮਤ 96 ਰੁਪਏ 89 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 87 ਰੁਪਏ 24 ਪੈਸੇ ਹੈ। ਅੰਮ੍ਰਿਤਸਰ 'ਚ ਤੇਲ ਦੀਆਂ ਕੀਮਤਾਂ 'ਚ ਲੋਕਾਂ ਨੂੰ ਰਾਹਤ ਮਿਲੀ ਹੈ।
ਬਰਨਾਲਾ ’ਚ ਕੀ ਕੁਝ ਬਦਲਾਅ: ਬਰਨਾਲਾ ਜ਼ਿਲ੍ਹੇ ਚ ਪੈਟਰੋਲ ਦੀ ਕੀਮਤ 96 ਰੁਪਏ 51 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 86 ਰੁਪਏ 86 ਪੈਸੇ ਹੈ। ਬਰਨਾਲਾ 'ਚ ਵੀ ਤੇਲ ਦੀਆਂ ਕੀਮਤਾਂ ਘੱਟ ਹੋਈਆਂ ਹੈ।