ਚੰਡੀਗੜ੍ਹ:ਬੇਸ਼ੱਕ ਚੋਣ ਕਮੀਸ਼ਨ ਵੱਲੋਂ ਰਵਾਇਤੀ ਪਾਰਟੀਆਂ ਨੂੰ ਨੋਟਿਸ ਜਾਰੀ ਕੀਤੀ ਸੀ ਕਿ ਉਹ ਆਪਣੇ ਉਮੀਦਵਾਰਾਂ ਦੇ ਨਾਮ ਦੇਣ ਜਿਨ੍ਹਾਂ 'ਤੇ ਕੇਸ ਦਰਜ ਹਨ। ਪਰ ਸਾਰੀ ਪਾਰਟੀਆਂ ਵਿੱਚੋਂ ਸਿਰਫ਼ ਭਾਜਪਾ ਨੇ ਹੀ ਆਪਣੇ ਉਮੀਦਵਾਰਾਂ ਦੀ ਲਿਸਟ ਦਿੱਤੀ ਸੀ। ਅਜਿਹਾ ਹੀ ਇੱਕ ਮਾਮਲਾ ਹਲਕਾ ਸ਼ਾਹਕੋਟ ਤੋਂ ਹੈ ਜਿੱਥੋਂ ਦੇ ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਉਮੀਦਵਾਰ ਹਰਦੇਵ ਸਿੰਘ ਲਾਡੀ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਕੋਰਟ ਵਿੱਚ ਇੱਕ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਦੱਸ ਦਈਏ ਕਿ ਸਾਲ 2017 ਵਿੱਚ ਉਨ੍ਹਾਂ ਦੇ ਖ਼ਿਲਾਫ਼ ਖੜ੍ਹੇ ਹੋਏ ਉਮੀਦਵਾਰ ਪਰਮਜੋਤ ਕੌਰ ਨੇ ਇਹ ਪਟੀਸ਼ਨ ਦਾਖ਼ਲ ਕੀਤੀ ਹੈ।
ਪਟੀਸ਼ਨ ਵਿੱਚ ਮਹਿਲਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਭਾਰਤੀ ਚੋਣ ਕਮਿਸ਼ਨ ਸਣੇ ਚੀਫ਼ ਇਲੈਕਟ੍ਰੋਲ ਅਧਿਕਾਰੀ ਨੂੰ ਆਦੇਸ਼ ਦਿੱਤੇ ਜਾਣ ਕਿ 1951 ਦੇ ਐਕਟ ਦੀ ਧਾਰਾ 125ਏ ਦੇ ਤਹਿਤ ਹਰਦੇਵ ਸਿੰਘ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਐਫੀਡੈਵਿਟ ਵਿੱਚ ਤੱਥ ਛੁਪਾਉਣ ਨੂੰ ਲੈ ਕੇ ਉਨ੍ਹਾਂ ਨੂੰ ਚੋਣ ਲੜਨ ਤੋਂ ਰੱਦ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕਈ ਅਥਾਰਿਟੀਜ਼ ਵਿੱਚ ਹਰਦੇਵ ਸਿੰਘ ਦੇ ਖਿਲਾਫ਼ ਸ਼ਿਕਾਇਤਾਂ ਪੈਂਡਿੰਗ ਹਨ, ਪਰ ਉਨ੍ਹਾਂ ਦੇ ਪ੍ਰਭਾਵ ਦੇ ਚੱਲਦੇ ਉਨ੍ਹਾਂ ਉਤੇ ਕੋਈ ਕਾਰਵਾਈ ਨਹੀਂ ਹੋ ਰਹੀ। ਪਟੀਸ਼ਨਕਰਤਾ ਦੇ ਵਕੀਲ ਹਰਿੰਦਰਪਾਲ ਸਿੰਘ ਈਸ਼ਰ ਨੇ ਕਿਹਾ ਕਿ ਜਲਦੀ ਪਟੀਸ਼ਨ 'ਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ। ਮਾਮਲੇ ਵਿੱਚ ਚੋਣ ਕਮਿਸ਼ਨ ਸਣੇ ਚੀਫ਼ ਇਲੈਕਟ੍ਰੋਲ ਅਫ਼ਸਰ ਅਤੇ ਵਿਧਾਇਕ ਹਰਦੇਵ ਸਿੰਘ ਨੂੰ ਪਾਰਟੀ ਬਣਾਉਂਦੇ ਹੋਏ, ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਹਰਦੇਵ ਸਿੰਘ ਦੇ ਖਿਲਾਫ਼ ਹਾਈਕੋਰਟ ਵਿੱਚ ਪਟੀਸ਼ਨ ਪੈਂਡਿੰਗ ਹਨ।
ਪਟੀਸ਼ਨ ਵਿੱਚ ਕਿਹਾ ਗਿਆ ਕਿ ਹਰਦੇਵ ਸਿੰਘ ਨੇ ਸਾਲ 2017 ਵਿੱਚ ਵਿਧਾਨ ਸਭਾ ਚੋਣਾਂ ਵੇਲੇ ਸ਼ਾਹਕੋਟ ਚੁਣਾਵੀ ਖੇਤਰ ਤੋਂ ਕਾਂਗਰਸੀ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਸੀ। ਉਨ੍ਹਾਂ ਨੇ ਫਾਰਮ 26 ਦੇ ਰੂਪ ਵਿੱਚ ਐਫੀਡੇਵਿਟ ਅਤੇ ਨੌਮੀਨੇਸ਼ਨ ਪੇਪਰ ਭਰੇ ਸੀ। ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਸ਼ਾਹਕੋਟ ਸੀਟ ਖਾਲੀ ਹੋ ਗਈ ਸੀ। ਇਸ 'ਤੇ ਪਰਮਜੀਤ ਕੌਰ ਵੀ ਡੈਮੋਕਰੇਟਿਕ ਸਮਾਜ ਪਾਰਟੀ ਦੀ ਟਿਕਟ 'ਤੇ ਖੜ੍ਹੀ ਹੋਈ ਸੀ। ਹਰਦੇਵ ਸਿੰਘ ਵੱਲੋਂ ਜਮ੍ਹਾ ਕਰਵਾਏ ਪੇਪਰਾਂ ਵਿੱਚ ਕਈ ਕਮੀਆਂ ਸੀ ਅਤੇ ਹਰਦੇਵ ਸਿੰਘ ਨੇ ਉਨ੍ਹਾਂ ਦੇ ਖ਼ਿਲਾਫ਼ ਦਰਜ ਐੱਫ਼.ਆਈ.ਆਰ ਦੀ ਜਾਣਕਾਰੀ ਵਿੱਚ ਪਾਈ ਸੀ। ਯਾਨੀ ਕਿ ਹਰਦੇਵ ਸਿੰਘ ਨੇ ਗਲਤ ਜਾਣਕਾਰੀ ਦਿੱਤੀ ਸੀ, ਜਿਸ 'ਤੇ ਕਈ ਉਮੀਦਵਾਰਾਂ ਨੇ ਅਬਜੈਕਸ਼ਨ ਕੀਤਾ ਸੀ।