ਪੰਜਾਬ

punjab

ETV Bharat / city

ਵਿਧਾਨਸਭਾ ਜਾਂਦੇ ਸੀਐੱਮ ਭਗਵੰਤ ਮਾਨ ਦਾ ਰੋਕਿਆ ਕਾਫਲਾ !, ਜਾਣੋ ਕਿਉਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਹੀ ਆਪਣੀ ਰਿਹਾਇਸ਼ ਤੋਂ ਵਿਧਾਨਸਭਾ ਦੇ ਲਈ ਨਿਕਲੇ ਤਾਂ ਉਨ੍ਹਾਂ ਦੇ ਕਾਫਲੇ ਨੂੰ ਕੁਝ ਲੋਕਾਂ ਵੱਲੋਂ ਰੋਕ ਲਿਆ ਗਿਆ। ਇਸ ਦੌਰਾਨ ਵੱਖ-ਵੱਖ ਯੂਨੀਅਨਾਂ ਦੇ ਲੋਕਾਂ ਨੇ ਮੰਗ ਪੱਤਰ ਦਿੱਤੇ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਫਲੇ ਨੂੰ ਨਹੀਂ ਰੋਕਾਇਆ ਸੀ।

ਸੀਐੱਮ ਭਗਵੰਤ ਮਾਨ
ਸੀਐੱਮ ਭਗਵੰਤ ਮਾਨ

By

Published : Jun 29, 2022, 4:24 PM IST

ਚੰਡੀਗੜ੍ਹ: ਪੰਜਾਬ ਵਿਧਾਨਸਭਾ ਸੈਸ਼ਨ ਦੇ ਪੰਜਵੇ ਦਿਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਹੀ ਕਾਫਲੇ ਦੇ ਨਾਲ ਵਿਧਾਨਸਭਾ ਦੇ ਲਈ ਨਿਕਲੇ ਤਾਂ ਉਨ੍ਹਾਂ ਦੀ ਰਿਹਾਇਸ਼ ਤੋਂ ਕੁਝ ਦੂਰੀ ’ਤੇ ਹੀ ਉਨ੍ਹਾਂ ਦੇ ਕਾਫਿਲੇ ਨੂੰ ਕੁਝ ਲੋਕਾਂ ਵੱਲੋਂ ਰੋਕ ਲਿਆ ਗਿਆ। ਹਾਲਾਂਕਿ ਕੁਝ ਸਮਾਂ ਬਾਅਦ ਸੀਐੱਮ ਭਗਵੰਤ ਮਾਨ ਉੱਥੋਂ ਚਲੇ ਵੀ ਗਏ।

ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਸੀਐੱਮ ਭਗਵੰਤ ਮਾਨ ਨੇ ਖੁਦ ਹੀ ਆਪਣਾ ਕਾਫਿਲਾ ਰੋਕਿਆ ਸੀ। ਉਹ ਉੱਥੇ ਖੜੇ ਹੋਏ ਸੀ ਉਨ੍ਹਾਂ ਨੇ ਰੁਕ ਕੇ ਸਾਡੀ ਗੱਲ ਸੁਣੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੀਐੱਮ ਮਾਨ ਦੇ ਨਾਲ 28 ਅਤੇ 29 ਨੂੰ ਮੀਟਿੰਗ ਕਰਨ ਦੇ ਲਈ ਪੱਤਰ ਮਿਲਿਆ ਸੀ ਜਿਸਦੇ ਲਈ ਉਹ ਬੀਤੇ ਦਿਨ ਵੀ ਆਏ ਸੀ ਅਤੇ ਅੱਜ ਵੀ ਆਏ ਪਰ ਉਨ੍ਹਾਂ ਦੇ ਨਾਲ ਮੀਟਿੰਗ ਨਹੀਂ ਕੀਤੀ ਗਈ।

ਸੀਐੱਮ ਭਗਵੰਤ ਮਾਨ

ਲੋਕਾਂ ਨੇ ਦੱਸਿਆ ਕਿ ਉਹ ਜਿਵੇਂ ਹੀ ਘਰੋਂ ਨਿਕਲੇ ਤਾਂ ਉਨ੍ਹਾਂ ਨੇ 2 ਮਿੰਟ ਰੁਕ ਕੇ ਉਨ੍ਹਾਂ ਦੀ ਗੱਲ ਸੁਣੀ। ਪਰ ਇਸ ਨੂੰ ਮੀਟਿੰਗ ਨਹੀਂ ਕਿਹਾ ਜਾ ਸਕਦਾ ਕਿਉਂਕਿ ਜੇਕਰ ਉਨ੍ਹਾਂ ਨੇ ਮੀਟਿੰਗ ਕਰਨੀ ਹੈ ਤਾਂ ਉਨ੍ਹਾਂ ਨੂੰ ਸਮਾਂ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਵੇ ਤਾਂ ਹੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਿਕਲੇਗਾ।

ਮੌਜੂਦ ਯੂਨੀਅਨਾਂ ਦੇ ਲੋਕਾਂ ਨੇ ਦੱਸਿਆ ਕਿ ਜਦੋ ਆਮ ਆਦਮੀ ਪਾਰਟੀ ਦੀ ਸੰਗਰੂਰ ਲੋਕਸਭਾ ਚੋਣ ਨੂੰ ਲੈ ਕੇ ਮੁਹਿੰਮ ਚਲ ਰਹੀ ਸੀ ਤਾਂ ਉਸ ਸਮੇਂ ਉਨ੍ਹਾਂ ਦੀਆਂ ਗੱਲ੍ਹਾਂ ਕੁਝ ਹੋਰ ਸੀ ਅਤੇ ਹੁਣ ਗੱਲ੍ਹਾਂ ਕੁਝ ਹੋਰ ਹਨ। ਉਸਦਾ ਗੁੱਸਾ ਵੀ ਉਨ੍ਹਾਂ ਕੋਲੋਂ ਕੱਢਿਆ ਜਾ ਰਿਹਾ ਹੈ। ਇਸੇ ਕਾਰਨ ਉਨ੍ਹਾਂ ਨੂੰ ਮੀਟਿੰਗ ਦੇ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜੋ:ਦਿਨੋਂ ਦਿਨ ਵੱਧਦੀ ਗਰਮੀ ਕਾਰਨ ਬੱਚੇ ਹੋਏ ਬਿਮਾਰੀਆਂ ਦਾ ਸ਼ਿਕਾਰ !

ABOUT THE AUTHOR

...view details