ਚੰਡੀਗੜ੍ਹ :ਪੰਜਾਬ ਕਾਂਗਰਸ ਦਫ਼ਤਰ ਵਿੱਚ ਮੰਤਰੀਆਂ ਦੇ ਬਣੇ ਰੋਸਟਰ ਮੁਤਾਬਕ ਮੰਤਰੀ ਨਹੀਂ ਪੁੱਜ ਰਹੇ ,ਵੀਰਵਾਰ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣੀਆਂ ਸਨ ਪਰ ਉਹ ਵੀ ਦਫ਼ਤਰ ਵਿੱਚ ਨਹੀਂ ਪੁੱਜੇ। ਕਾਫ਼ੀ ਲੰਬੀ ਉਡੀਕ ਕਰਨ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਉੱਥੇ ਪੁੱਜੇ ਪਰ ਉਦੋਂ ਤੱਕ ਜ਼ਿਆਦਾਤਰ ਲੋਕ ਵਾਪਸ ਮੋੜ ਚੁੱਕੇ ਸਨ।
ਲੋਕਾਂ ਨੇ ਕਿਹਾ ਕਿ ਪਹਿਲਾਂ ਵੀ ਸਾਡੇ ਕੰਮ ਸਾਢੇ ਚਾਰ ਸਾਲ ਤੋਂ ਨਹੀਂ ਹੋਏ ਅਤੇ ਹੁਣ ਵੀ ਤੁਸੀਂ ਦੇਖ ਰਹੇ ਹੋ ਅਸੀਂ ਸਵੇਰੇ ਅੱਠ ਵਜੇ ਤੋਂ ਉਡੀਕ ਕਰ ਰਹੇ ਹਾਂ ਪਰ ਇੱਥੇ ਮੰਤਰੀ ਨਹੀਂ ਪੁੱਜੇ। ਉਨ੍ਹਾਂ ਕਿਹਾ ਕਿ ਸਾਡਾ ਪੰਚਾਇਤ ਦਾ ਕੰਮ ਸੀ ਜੋ ਕਾਫੀ ਲੰਬੇ ਸਮੇਂ ਤੋਂ ਰੁਕਿਆ ਪਿਆ।