ਪੰਜਾਬ

punjab

ETV Bharat / city

ਸੈਕਟਰ 22 ਦੀ ਮਾਰਕੀਟ ਖੁੱਲ੍ਹਦੇ ਹੀ ਸ਼ਾਪਿੰਗ ਕਰਨ ਪੁੱਜੇ ਲੋਕ - 22 ਦੀ ਮਾਰਕੀਟ ਖੁੱਲ੍ਹਦੇ ਹੀ ਸ਼ਾਪਿੰਗ ਕਰਨ ਪੁੱਜੇ ਲੋਕ

ਦੋ ਮਹੀਨੇ ਬਾਅਦ ਚੰਡੀਗੜ੍ਹ ਦੇ ਸੈਕਟਰ 22 ਮਾਰਕੀਟ ਦੀ ਖੁੱਲ੍ਹ ਗਈ ਹੈ। ਮਾਰਕੀਟ ਖੁੱਲਦੇ ਹੀ ਲੋਕ ਸ਼ਾਪਿੰਗ ਕਰਨ ਦੇ ਲਈ ਪੁੱਜ ਰਹੇ ਹਨ।

ਸੈਕਟਰ 22 ਦੀ ਮਾਰਕੀਟ
ਸੈਕਟਰ 22 ਦੀ ਮਾਰਕੀਟ

By

Published : May 22, 2020, 7:19 PM IST

ਚੰਡੀਗੜ੍ਹ: ਦੇਸ਼ ਭਰ ਵਿੱਚ ਲੌਕਡਾਊਨ ਚੱਲ ਰਿਹਾ ਹੈ ਜਿਸ ਕਰਕੇ ਲਗਭਗ ਦੋ ਮਹੀਨੇ ਤੋਂ ਸਾਰੀਆਂ ਦੁਕਾਨਾਂ ਅਤੇ ਸ਼ੋਅਰੂਮ ਬੰਦ ਪਏ ਸੀ। ਗੱਲ ਕਰੀਏ ਚੰਡੀਗੜ੍ਹ ਦੀ ਤਾਂ ਲੋਕਾਂ ਨੂੰ ਸੈਕਟਰ 22 ਦੀ ਮਾਰਕੀਟ ਖੁੱਲ੍ਹਣ ਦਾ ਇੰਤਜ਼ਾਰ ਸੀ ਜੋ ਕਿ ਖੁੱਲ ਗਈ ਹੈ।

ਸੈਕਟਰ 22 ਦੀ ਰੇਹੜੀ ਮਾਰਕੀਟ ਔਡ-ਈਵਨ ਦੇ ਹਿਸਾਬ ਨਾਲ ਖੋਲ੍ਹੀ ਗਈ ਹੈ ਅਤੇ ਇਸ ਦਾ ਖੁੱਲ੍ਹਣ ਦਾ ਪਤਾ ਲੱਗਦੇ ਹੀ ਉੱਥੇ ਵੱਡੀ ਗਿਣਤੀ ਦੇ ਵਿੱਚ ਔਰਤਾਂ ਸ਼ਾਪਿੰਗ ਕਰਨ ਦੇ ਲਈ ਪਹੁੰਚੀਆਂ।

ਸੈਕਟਰ 22 ਦੀ ਮਾਰਕੀਟ ਖੁੱਲ੍ਹਦੇ ਹੀ ਸ਼ਾਪਿੰਗ ਕਰਨ ਪੁੱਜੇ ਲੋਕ

ਸ਼ਾਪਿੰਗ ਕਰਨ ਪੁੱਜੀਆਂ ਔਰਤਾਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਬਾਜ਼ਾਰ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਰਗੀ ਮਹਾਂਮਾਰੀ ਦੇਸ਼ ਦੇ ਵਿੱਚੋਂ ਚਲੀ ਜਾਵੇ ਇਸ ਦੇ ਲਈ ਸਰਕਾਰਾਂ ਨੇ ਜੋ ਸਮਾਂ ਰੱਖਿਆ ਹੈ ਉਹ ਬਿਲਕੁਲ ਵਾਜਿਬ ਹੈ।

ਮਾਰਕੀਟ ਵਿੱਚ ਖਰੀਦਦਾਰੀ ਕਰ ਰਹੀ ਇੱਕ ਹੋਰ ਮਹਿਲਾ ਨੇ ਦੱਸਿਆ ਕਿ ਉਸ ਨੂੰ ਬੜੀ ਬੇਸਬਰੀ ਦੇ ਨਾਲ ਬਾਜ਼ਾਰ ਖੁੱਲ੍ਹਣ ਦਾ ਇੰਤਜ਼ਾਰ ਸੀ ਕਿਉਂਕਿ ਉਸ ਦੇ ਗਰਮੀ ਦੇ ਕੱਪੜੇ ਖ਼ਤਮ ਹੋ ਗਏ ਸੀ ਅਤੇ ਉਹ ਨਵੇਂ ਲੈਣਾ ਚਾਹੁੰਦੀ ਸੀ।

ਦੁਕਾਨਦਾਰ ਜੈਮਲ ਰਾਮ ਨੇ ਦੱਸਿਆ ਕਿ ਉਹ ਖੁਸ਼ ਹਨ ਕਿਉਂਕਿ ਹੁਣ ਉਨ੍ਹਾਂ ਨੂੰ ਕਾਫੀ ਸਮੇਂ ਬਾਅਦ ਆਪਣੀ ਦੁਕਾਨ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਹਾਲੇ ਦੁਕਾਨ ਤਾਂ ਖੋਲ੍ਹ ਲਈ ਹੈ ਪਰ ਗਾਹਕ ਅਜੇ ਵੀ ਇੱਥੇ ਨਹੀਂ ਪਹੁੰਚ ਰਹੇ।

ABOUT THE AUTHOR

...view details