ਪੰਜਾਬ

punjab

ETV Bharat / city

ਪੰਜਾਬ ਦੇ ਲੋਕਾਂ ਨੇ ਕਾਂਗਰਸ 'ਤੇ ਜਤਾਇਆ ਵਿਸ਼ਵਾਸ: ਕੈਪਟਨ ਸੰਦੀਪ ਸੰਧੂ - ਸੱਤਾ ਦਾ ਸੈਮੀਫਾਈਨਲ

ਨਿਗਮ ਚੋਣਾਂ ਨੂੰ ਪੰਜਾਬ ਦੀ ਆਉਣ ਵਾਲੀ ਸੱਤਾ ਦਾ ਸੈਮੀਫਾਈਨਲ ਕਿਹਾ ਜਾ ਰਿਹਾ ਸੀ, ਜਿਸ 'ਚ ਕਾਂਗਰਸ ਨੇ ਬਾਕੀ ਪਾਰਟੀਆਂ ਨੂੰ ਪਛਾੜ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ 2022 ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਅਗਵਾਈ ਲਈ ਕੈਪਟਨ ਦਾ ਨਾਂਅ ਦਿੱਤਾ ਹੈ। ਇਸ ਬਾਬਤ ਸੰਧੂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਪੰਜਾਬ ਦੇ ਲੋਕਾਂ ਨੇ ਕਾਂਗਰਸ 'ਤੇ ਜਤਾਇਆ ਵਿਸ਼ਵਾਸ : ਕੈਪਟਨ ਸੰਦੀਪ ਸੰਧੂ
ਪੰਜਾਬ ਦੇ ਲੋਕਾਂ ਨੇ ਕਾਂਗਰਸ 'ਤੇ ਜਤਾਇਆ ਵਿਸ਼ਵਾਸ : ਕੈਪਟਨ ਸੰਦੀਪ ਸੰਧੂ

By

Published : Feb 18, 2021, 5:26 PM IST

ਚੰਡੀਗੜ੍ਹ: ਕਾਂਗਰਸ ਨੇ ਨਿਗਮ ਚੋਣਾਂ 'ਚ ਹੁੰਝਾ ਫੇਰ ਜਿੱਤ ਹਾਸਿਲ ਕੀਤੀ ਹੈ ਤੇ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਨੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਇਹ ਲੋਕਾਂ ਦਾ ਕਾਂਗਰਸ ਦੇ ਵਿਸ਼ਵਾਸ ਦੀ ਜਿੱਤ ਹੈ।

2022 ਲਈ ਕੈਪਟਨ ਮੁਹਿੰਮ

ਨਿਗਮ ਚੋਣਾਂ ਨੂੰ ਪੰਜਾਬ ਦੀ ਆਉਣ ਵਾਲੀ ਸੱਤਾ ਦਾ ਸੈਮੀਫਾਈਨਲ ਕਿਹਾ ਜਾ ਰਿਹਾ ਸੀ ਜਿਸ 'ਚ ਕਾਂਗਰਸ ਨੇ ਬਾਕੀ ਪਾਰਟੀਆਂ ਨੂੰ ਪਛਾੜ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ 2022 ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਅਗਵਾਈ ਲਈ ਕੈਪਟਨ ਦਾ ਨਾਂਅ ਦਿੱਤਾ ਹੈ। ਇਸ ਬਾਬਤ ਸੰਧੂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਪੰਜਾਬ ਦੇ ਲੋਕਾਂ ਨੇ ਕਾਂਗਰਸ 'ਤੇ ਜਤਾਇਆ ਵਿਸ਼ਵਾਸ: ਕੈਪਟਨ ਸੰਦੀਪ ਸੰਧੂ

ਵਿਰੋਧੀਆਂ ਦਾ ਹੋਇਆ ਸਫਾਇਆ

ਕਾਂਗਰਸ ਨੇ ਬਾਕੀ ਵਿਰੋਧੀ ਪਾਰਟੀ ਚਾਗੇ ਉਹ ਆਪ ਹੈ ਜਾਂ ਅਕਾਲੀ ਦਲ ਦਾ ਸਫਾਇਆ ਕਰ ਦਿੱਤਾ ਹੈ। ਕਈ ਜ਼ਿiਲ਼੍ਹਆਂ 'ਚ ਹੀ ਉਹ ਜਿੱਤ ਹਾਸਿਲ ਕਰਨ 'ਚ ਕਾਮਯਾਬ ਰਹੇ ਹਨ। ਉਨ੍ਹਾਂ ਨੇ ਕਾਂਗਰਸ 'ਤੇ ਲੱਗੇ ਹੇਰਾ ਫੇਰੀ ਦੇ ਇਲਜ਼ਾਮਾਂ ਨੂੰ ਨਕਾਰਿਆ। ਉਨ੍ਹਾਂ ਨੇ ਕਿਹਾ ਕਿ 10-12 ਥਾਂਵਾਂ ਤੋਂ ਝੜਪਾਂ ਦੀਆਂ ਖ਼ਬਰਾਂ ਆਈਆਂ ਸੀ ਤੇ ਬਾਕੀ ਥਾਂਵਾਂ 'ਤੇ ਤਾਂ ਕੁੱਝ ਨਹੀਂ ਹੋਇਆ ਸੀ ਉੱਥੇ ਵੀ ਕਾਂਗਰਸ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ।

ਆਜ਼ਾਦ ਉਮੀਦਵਾਰਾਂ ਦਾ ਕਾਂਗਰਸ ਨੂੰ ਸਾਥ

ਉਨ੍ਹਾਂ ਨੇ ਕਿਹਾ ਕਿ ਨਿਗਮ ਚੋਣਾਂ 'ਚ ਕਾਂਗਰਸ ਤੋਂ ਬਾਅਦ ਆਜ਼ਾਦ ਉਮੀਦਵਾਰਾਂ ਨੂੰ ਵੱਡੀ ਜਿੱਤ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ 'ਚ ਉਨ੍ਹਾਂ ਨੂੰ ਆਜ਼ਾਦ ਉਮੀਦਵਾਰਾਂ ਦਾ ਸਾਥ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਸਾਥ ਤਾਂ ਹੈ ਕਿਉਂਕਿ ਕਾਂਗਰਸ ਨੇ ਆਪਣੇ ਕਾਰਜਕਾਲ 'ਚ ਕੰਮ ਕਰ ਕੇ ਦਿਖਾਏ ਹਨ।

ABOUT THE AUTHOR

...view details