ਪੰਜਾਬ

punjab

ETV Bharat / city

ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਆਏ ਸਾਹਮਣੇ, ਲੋਕਾਂ ਨੂੰ ਹੋ ਰਹੀਆਂ ਕਈ ਸਿਹਤ ਸਮੱਸਿਆਵਾਂ - ਸਿਹਤ ਸਮੱਸਿਆਵਾਂ

ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਸਾਹਮਣੇ ਆ ਰਹੇ ਹਨ, ਜਿਸ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੇਂ ਕੀਤੇ ਗਏ ਇੱਕ ਅਧਿਐਨ ਮੁਤਾਬਕ ਜੋ ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ, ਉਨ੍ਹਾਂ ਵਿੱਚ ਕਈ ਲੋਕ ਬਹਰੇਪਨ ਦਾ ਸ਼ਿਕਾਰ ਹੋ ਗਏ ਤੇ ਕਈ ਲੋਕਾਂ ਨੂੰ ਗ੍ਰੇਗੈਂਨ ਹੋ ਗਿਆ ਹੈ।

ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਆਏ ਸਾਹਮਣੇ
ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਆਏ ਸਾਹਮਣੇ

By

Published : Jun 10, 2021, 8:15 PM IST

ਚੰਡੀਗੜ੍ਹ : ਦੇਸ਼ ਭਰ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਨਵੇਂ ਕੀਤੇ ਗਏ ਇੱਕ ਅਧਿਐਨ ਮੁਤਾਬਕ ਰੋਜ਼ਾਨਾ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਸਾਹਮਣੇ ਆ ਰਹੇ ਹਨ। ਜਿਸ ਦੇ ਚਲਦੇ ਲੋਕਾਂ ਕਈ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ, ਉਨ੍ਹਾਂ ਵਿੱਚ ਕਈ ਲੋਕ ਬਹਰੇਪਨ ਦਾ ਸ਼ਿਕਾਰ ਹੋ ਗਏ ਤੇ ਕਈ ਲੋਕਾਂ ਨੂੰ ਗ੍ਰੇਗੈਂਨ ਹੋ ਗਿਆ ਹੈ।

ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਆਏ ਸਾਹਮਣੇ

ਇਸ ਬਾਰੇ ਚੰਡੀਗੜ੍ਹ ਪੀਜੀਆਈ ਦੇ ਸਕੂਲ ਵਿੱਚ ਪਬਲਿਕ ਹੈਲਥ ਦੇ ਪ੍ਰੋਫੈਸਰ ਸੋਨੂੰ ਗੋਇਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਪ੍ਰੋਂ . ਸੋਨੂੰ ਗੋਇਲ ਨੇ ਦੱਸਿਆ ਕਿ ਕੋਰੋਨਾ ਦੇ ਵੱਖ-ਵੱਖ ਸਟ੍ਰੇਨਸ ਨੂੰ ਦੁਨੀਆਂ ਵੱਲੋਂ ਚਾਰ ਨਾਂਅ ਅਲਫਾ, ਬੀਟਾ, ਗਾਮਾ ਤੇ ਡੈਲਟਾ ਦਿੱਤੇ ਗਏ ਹਨ। ਇਨ੍ਹਾਂ ਚਾਰ ਸਟ੍ਰੇਨਾਂ ਚੋਂ ਸਭ ਤੋਂ ਖ਼ਤਰਨਾਕ ਸਟ੍ਰੇਨ ਡੈਲਟਾ ਹੈ। ਭਾਰਤ ਵਿੱਚ ਵੀ ਸਭ ਤੋਂ ਵੱਧ ਮੌਤੇ ਇਸੇ ਸਟ੍ਰੇਨ ਦੇ ਚਲਦੇ ਹੋਈ ਹੈ।

ਉਹ ਲੋਕ ਜੋ ਬੋਲੇਪਨ ਦੀ ਸ਼ਿਕਾਇਤ ਕਰ ਰਹੇ ਹਨ , ਉਹ ਡੈਲਟਾ ਸਟ੍ਰੇਨ ਦੇ ਸ਼ਿਕਾਰ ਹੋਏ ਹਨ। ਕਿਉਂਕਿ ਇਹ ਸਟ੍ਰੇਨ ਦਿਲ ਤੇ ਫੇਫੜਿਆਂ ਦੇ ਕੰਮ ਦੇ ਨਾਲ- ਨਾਲ ਸੁਣਨ ਸ਼ਕਤੀ ਨੂੰ ਵੀ ਪ੍ਰਭਾਵਤ ਕਰ ਰਿਹਾ ਹੈ। ਅਜਿਹੇ ਬਹੁਤ ਸਾਰੇ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕੰਨਾਂ ਵਿੱਚ ਝੰਝਨਾਹਟ ਜਾਂ ਲਕੇ ਬੋਲੇਪਨ ਦੀ ਸ਼ਿਕਾਇਤ ਹੈ। ਇਹ ਸਭ ਕੋਰੋਨਾ ਵਾਇਰਸ ਦੇ ਕਾਰਨ ਹੋ ਰਿਹਾ ਹੈ।

ਹਲਾਂਕਿ ਅਜੇ ਤੱਕ ਕਿਸੇ ਵੀ ਵਿਅਕਤੀ ਨੂੰ ਇਸ ਨਾਲ ਸਥਾਈ ਬੋਲੇਪਨ ਸਬੰਧੀ ਕੋਈ ਕੇਸ ਨਹੀੰ ਆਇਆ ਹੈ। ਕਿਉਂਕਿ ਬੋਲਾਪਨ ਤੇ ਕੰਨਾਂ 'ਚ ਹੋਣ ਵਾਲੀ ਝੰਝਨਾਹਟ ਨਾਲ ਠੀਕ ਹੋ ਜਾਂਦਾ ਹੈ। ਇਸ ਨੂੰ ਲੈ ਕੇ ਅਜੇ ਤੱਕ ਖੋਜ ਜਾਰੀ ਹੈ।

ਜਦੋਂ ਸਾਰੇ ਹੀ ਦੇਸ਼ਾਂ ਤੋਂ ਰਿਪੋਰਟਾਂ ਹਾਸਲ ਹੋ ਜਾਣਗੀਆਂ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਕਿੰਨੇ ਲੋਕ ਵਿਸ਼ਵ ਭਰ ਵਿੱਚ ਅਜਿਹੇ ਲੱਛਣਾਂ ਤੋਂ ਪੀੜਤ ਹਨ। ਖੋਜ ਦੇ ਬਾਅਦ ਹੀ, ਇਹ ਸਪੱਸ਼ਟ ਹੋ ਸਕੇਗਾ ਕਿ ਕਿੰਨੇ ਲੋਕਾਂ ਵਿੱਚ ਇਹ ਲੱਛਣ ਹਨ। ਹਾਲਾਂਕਿ, ਇਸ ਦੀ ਬੇਹਦ ਜਿਆਦਾ ਸੰਭਾਵਨਾ ਨਹੀਂ ਹੈ।

ਅਜਿਹੇ ਕਈ ਕੇਸ ਵੀ ਸਾਹਮਣੇ ਆਏ ਹਨ, ਜਿਨ੍ਹਾਂ 'ਚ ਕੋਰੋਨਾ ਮਰੀਜ਼ ਗੈਂਗ੍ਰੇਨ ਹੋ ਗਏ ਹਨ। ਇਸ ਦਾ ਕਾਰਨ ਇਹ ਹੈ ਕਿ ਕੋਰੋਨਾ ਵਾਇਰਸ ਕਾਰਨ ਸਰੀਰ ਦੇ ਅੰਦਰ ਖ਼ੂਨ ਦੇ ਥੱਕੇ ਬਣ ਰਹੇ ਹਨ ਤੇ ਇਹ ਥੱਕੇ ਵਾਲੇ ਹਿੱਸਿਆਂ 'ਚ ਖੂਨ ਦੀ ਸਪਲਾਈ ਨੂੰ ਰੁੱਕ ਜਾਵੇਗ। ਇਸ ਨਾਲ ਸਰੀਰ ਦੇ ਉਸ ਹਿੱਸੇ 'ਚ ਖੂਨ ਦੀ ਸਪਲਾਈ ਨਾ ਹੋਣ ਦੇ ਚਲਦੇ ਗੈਂਗ੍ਰੇਨ ਹੋ ਜਾਂਦਾ ਹੈ। ਕਈ ਅਜਿਹੇ ਮਾਮਲੇ ਵੇਖੇ ਗਏ ਹਨ ਜਿਨ੍ਹਾਂ ਵਿੱਚ ਮਰੀਜ਼ ਦੀ ਫੂਡ ਪਾਈਪ ਵਿੱਚ ਵੀ ਗੈਂਗ੍ਰੇਨ ਹੋ ਗਿਆ ਹੈ ਤੇ ਅਜਿਹਾ ਮਹਿਜ਼ ਖੂਨ ਦੀ ਸਪਲਾਈ ਰੁੱਕਣ ਨਾਲ ਹੋਇਆ ਹੈ।

ABOUT THE AUTHOR

...view details