ਚੰਡੀਗੜ੍ਹ: ਪੈਟਰੋਲ ਡੀਜ਼ਲ ਦੇ ਰੇਟ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਗੈਸ ਸਿਲੰਡਰ ਦੇ ਰੇਟ 'ਚ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਚੰਡੀਗੜ੍ਹ ਦੇ ਲੋਕ ਕੇਂਦਰ ਸਰਕਾਰ ਤੋਂ ਨਾਖੁਸ਼ ਨਜ਼ਰ ਆਏ।
ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਆਪਣੇ ਸਮੱਸਿਆ ਦੱਸੀ। ਸੀਨੀਅਰ ਸਿਟੀਜ਼ਨ ਵਿਨੋਦ ਗੁਪਤਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਸਾਰੇ ਪਰਿਵਾਰਕ ਮੈਂਬਰ ਘਰ ਦੇ 'ਚ ਰਹਿੰਦੇ ਹਨ। ਇਸ ਦੌਰਾਨ ਗੈਸ ਦੀ ਖ਼ਪਤ ਵੱਧ ਗਈ ਹੈ। ਗੈਸ ਦੀ ਖ਼ਪਤ ਵੱਧ ਜਾਣ ਕਾਰਨ ਗੈਸ ਸਿਲੰਡਰ ਦੇ ਰੇਟ 'ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰ ਦੇ ਰੇਟ ਵੱਧਣ ਨਾਲ ਲੋਕਾਂ ਦੀ ਜੇਬਾਂ 'ਤੇ ਵਾਧੂ ਭਾਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਕੋਰੋਨਾ ਦੀ ਮਾਰ ਝੱਲ ਰਹੇ ਲੋਕਾਂ 'ਤੇ ਮਹਿੰਗਾਈ ਦੀ ਮਾਰ ਦਾ ਬੇਹਦ ਅਸਰ ਪੈ ਰਿਹਾ ਹੈ। ਸਰਕਾਰ ਨੂੰ ਆਮ ਆਦਮੀ ਬਾਰੇ ਸੋਚ ਕੇ ਫੈਸਲੇੇ ਕਰਨੇ ਚਾਹੀਦੇ ਹਨ।