ਚੰਡੀਗੜ੍ਹ:ਪੰਜਾਬ ਦੇ ਸਾਬਕਾ ਵਿਧਾਇਕਾਂ ਨੂੰ ਇਕ ਤੋਂ ਵੱਧ ਪੈਨਸ਼ਨ ਦੇਣ ਦਾ ਮੁੱਦਾ (pension to ex mlas, aap quash badal's decision)ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੀ ਇਸ ਬਾਰੇ ਫੈਸਲਾ ਸਰਕਾਰ ਦਾ ਫ਼ੈਸਲਾ ਸੁਣਾਇਆ ਹੈ ਕਿ ਭਵਿੱਖ ਵਿਚ ਸਾਬਕਾ ਵਿਧਾਇਕ ਨੂੰ ਇਕ ਹੀ ਪੈਨਸ਼ਨ ਮਿਲੇਗੀ ਭਾਵੇਂ ਉਹ ਕਿੰਨੇ ਵਾਰੀ ਵੀ ਵਿਧਾਇਕ ਕਿਉਂ ਨਾ ਰਹੇ ਹੋਣ। ਇੱਕ ਵਾਰ ਤੋਂ ਵੱਧ ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਵਿਧਾਇਕਾਂ ਨੂੰ ਇਕ ਤੋਂ ਜ਼ਿਆਦਾ ਪੈਨਸ਼ਨ ਦੇਣ ਦੀ ਸ਼ੁਰੂਆਤ ਕਦੋਂ ਅਤੇ ਕਿਉਂ ਅਤੇ ਕਿਸ ਨੇ ਕੀਤੀ ਸੀ ਅਤੇ ਕਿਹੜੇ ਕਿਹੜੇ ਸਾਬਕਾ ਵਿਧਾਇਕ ਕਈ ਕਈ ਪੈਨਸ਼ਨ ਲੈਣ ਦੇ ਹੱਕਦਾਰ ਬਣੇ ਹੋਏ ਸਨ ਇਸ ਤੇ ਇੱਕ ਝਾਤ ਮਾਰਦੇ ਹਾਂ...
ਇੱਕ ਤੋਂ ਵੱਧ ਪੈਨਸ਼ਨ ਵਾਲੇ ਹੁਕਮ ਕਦੋਂ ਹੋਏ ਜਾਰੀ:ਇਕ ਤੋਂ ਵੱਧ ਵਾਰ ਵਿਧਾਇਕ ਬਣਨ ਵਾਲੇ ਸਾਬਕਾ ਵਿਧਾਇਕਾਂ ਨੂੰ ਇਕ ਤੋਂ ਵੱਧ ਵਾਰ ਪੈਨਸ਼ਨ ਦੇਣ ਦੇ ਹੁਕਮ ਸਾਲ 2016 ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸਮੇਂ ਹੋਏ ਸਨ(multiple pension to ex mlas was decided in 2016) । ਪੰਜਾਬ ਵਿਧਾਨ ਸਭਾ ਦੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ) ਐਕਟ 1977 ਅਤੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ) ਐਕਟ 1984 ਅਨੁਸਾਰ ਪੰਜਾਬ ਐਕਟ ਨੰਬਰ 30 ਆਫ 216 ਰਾਹੀਂ ਹੋਈ ਨੋਟੀਫਿਕੇਸ਼ਨ ਅਨੁਸਾਰ ਸਾਬਕਾ ਵਿਧਾਇਕਾਂ ਨੂੰ ਮੁੱਢਲੀ ਟਰਮ ਲਈ ਪੰਦਰਾਂ ਹਜ਼ਾਰ ਰੁਪਏ ਅਤੇ ਹਰ ਵਾਧੂ ਟਰਮ ਲਈ ਦਸ- ਦਸ ਹਜ਼ਾਰ ਦਿੱਤੇ ਗਏ।
50 ਹਜਾਰ ਡੀਏ ਕੀਤਾ ਸੀ ਮਰਜ:ਇਸ ਦੇ ਨਾਲ ਹੀ ਪੰਜਾਹ ਫ਼ੀਸਦੀ ਡੀਏ ਮਰਜ਼ (50 thousand d a merger) ਅਤੇ ਉਹ ਕੁੱਲ 'ਤੇ 234 ਫ਼ੀਸਦੀ ਮਹਿੰਗਾਈ ਭੱਤੇ (234 percent dearness allowance)ਦੀ ਤਜਵੀਜ਼ ਸੀ। ਇਸ ਨਿਯਮ ਅਨੁਸਾਰ ਜਿਹੜਾ ਸਾਬਕਾ ਵਿਧਾਇਕ ਦੋ ਵਾਰ ਜਿੱਤਣ ਤੋਂ ਬਾਅਦ ਪੈਨਸ਼ਨਰ ਬਣਿਆ ਹੈ ਤਾਂ ਪਹਿਲੀ ਟਰਮ ਲਈ ਪੰਦਰਾਂ ਹਜ਼ਾਰ ਅਤੇ ਸੱਤ ਹਜਾਰ ਪੰਜ ਸੌ (ਪੰਜਾਹ ਫੀਸਦੀ ਡੀ ਏ ਮਰਜਰ )ਦੇ ਕੁੱਲ 22,500 ਰੁਪਏ ਨਾਲ 52, 650 (234 ਫੀਸਦੀ ਡੀ ਏ) ਮਿਲਦਾ ਸੀ।
ਇਹ ਕੁੱਲ ਜੋੜ 75, 150 ਰੁਪਏ ਬਣ ਜਾਂਦਾ ਹੈ। ਇਸੇ ਹੀ ਫਾਰਮੂਲੇ ਅਨੁਸਾਰ ਹਰ ਅਗਲੀ ਟਰਮ ਦੇ ਪੰਜਾਹ ਹਜ਼ਾਰ ਤੋਂ ਵੱਧ ਰੁਪਏ ਜੁੜਦੇ ਜਾਂਦੇ ਹਨ। ਦੋ ਵਾਰ ਵਿਧਾਇਕ ਰਹਿਣ ਵਾਲੇ ਸਾਬਕਾ ਵਿਧਾਇਕ ਨੂੰ 75150 ਅਤੇ 50100 , ਕੁੱਲ ਮਿਲਾ ਕੇ 1, 25, 250 ਰੁਪਏ ਮਿਲਦੇ ਹਨ। ਇਸੇ ਨਿਯਮ ਅਨੁਸਾਰ ਜੇਕਰ ਕੋਈ ਵਿਧਾਇਕ ਦੋ ਤੋਂ ਵੱਧ ਤਿੰਨ ਵਾਰ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਪ੍ਰਾਪਤ ਕਰਦਾ ਹੈ ਤਾਂ ਉਸ ਦੀ ਰਾਸ਼ੀ ਵਿੱਚ 50100 ਰੁਪਏ ਹੋਰ ਜੁੜ ਜਾਣਗੇ।