ਪੰਜਾਬ

punjab

ETV Bharat / city

ਪੇਡਾ ਵੱਲੋਂ ਸੱਤ ਪੇਸ਼ੇਵਰਾਂ ਦੀਆਂ ਨਿਯੁਕਤੀਆਂ - PEDA has recruited seven professionals in various positions

ਪੰਜਾਬ ਊਰਜਾ ਵਿਕਾਸ ਏਜੰਸੀ ਭਾਵ ਪੇਡਾ ਵਿੱਚ ਪੰਜਾਬ ਸਰਕਾਰ ਵੱਲੋਂ ਸੱਤ ਪੇਸ਼ੇਵਰਾਂ ਦੀ ਨਿਯੁਕਤੀ ਕੀਤੀ ਗਈ ਹੈ। ਵੱਖ ਵੱਖ ਅਸਾਮੀਆਂ ਦੇ ਲਈ ਸਰਕਾਰ ਵੱਲੋਂ ਭਰਤੀ ਕੀਤੀ ਗਈ ਹੈ। ਰਾਜ ਕੁਮਾਰ ਵੇਕਰਾ ਦੀ ਅਗਵਾਈ ਵਿੱਚ ਨਿਯੁਕਤੀਆਂ ਕੀਤੀਆਂ ਹਨ।

ਪੇਡਾ ਵੱਲੋਂ ਸੱਤ ਪੇਸ਼ੇਵਰਾਂ ਦੀਆਂ ਨਿਯੁਕਤੀਆਂ
ਪੇਡਾ ਵੱਲੋਂ ਸੱਤ ਪੇਸ਼ੇਵਰਾਂ ਦੀਆਂ ਨਿਯੁਕਤੀਆਂ

By

Published : Jan 7, 2022, 4:42 PM IST

ਚੰਡੀਗੜ:ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ.ਰਾਜ ਕੁਮਾਰ ਵੇਰਕਾ ਦੀ ਅਗਵਾਈ ਵਿੱਚ ਪੰਜਾਬ ਊਰਜਾ ਵਿਕਾਸ ਏਜੰਸੀ (PEDA) ਵਿਖੇ ਭਰਤੀ ਮੁਹਿੰਮ ਚਲਾਈ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਡਾ ਦੇ ਬੁਲਾਰੇ ਨੇ ਦੱਸਿਆ ਕਿ ਪੇਡਾ ਦੇ ਮੁੱਖ ਕਾਰਜਸਾਧਕ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਏਜੰਸੀ ਵਿੱਚ ਵੱਖ ਵੱਖ ਅਸਾਮੀਆਂ ਲਈ ਚੁਣੇ ਗਏ ਸੱਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਪੇਡਾ ਦੇ ਚੇਅਰਮੈਨ ਐਸ.ਐਸ. ਹੰਸਪਾਲ ਅਤੇ ਪੇਡਾ ਦੇ ਜੁਆਇੰਟ ਡਾਇਰੈਕਟਰ ਸ੍ਰੀ ਆਰ.ਕੇ.ਗੁਪਤਾ ਵੀ ਹਾਜ਼ਿਰ ਸਨ।

ਬੁਲਾਰੇ ਮੁਤਾਬਕ ਚੁਣੇ ਗਏ ਉਮੀਦਵਾਰ ਉੱਚ ਸਿੱਖਿਆ ਪ੍ਰਾਪਤ ਹਨ ਅਤੇ ਪੇਡਾ ਦੇ ਬਿਹਤਰ ਪ੍ਰਬੰਧਨ ਵਿੱਚ ਅਹਿਮ ਯੋਗਦਾਨ ਪਾਉਣਗੇ। ਸ੍ਰੀ ਐਚ.ਐਸ. ਹੰਸਪਾਲ, ਚੇਅਰਮੈਨ ਪੇਡਾ ਨੇ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਹ ਚੋਣ ਪੰਜਾਬ ਇੰਜਨੀਅਰਿੰਗ ਕਾਲਜ (ਪੀਈਸੀ) ਵਲੋਂ ਮੁਕਾਬਲਾ ਪ੍ਰੀਖਿਆ ਰਾਹੀਂ ਕੀਤੀ ਗਈ। ਇਹ ਚੋਣ ਸਿਰਫ ਲਿਖਤੀ ਪ੍ਰੀਖਿਆ ਦੇ ਆਧਾਰ ‘ਤੇ ਕੀਤੀ ਗਈ ਸੀ।

ਇਹ ਵੀ ਪੜ੍ਹੋ:PM ਮੋਦੀ ਦੇ ਕਾਫ਼ਲੇ ਕੋਲ ਭਾਜਪਾ ਆਗੂ, ਵੀਡੀਓ ਵਾਇਰਲ

ABOUT THE AUTHOR

...view details