ਪੰਜਾਬ

punjab

ETV Bharat / city

ਆਰਟ ਵਰਕ ਰਾਹੀਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ - ਆਰਚ ਵਰਕ ਰਾਹੀਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ

ਚੰਡੀਗੜ੍ਹ 'ਚ ਵਰੁਣ ਨਾਂਅ ਦੇ ਕਲਾਕਾਰ ਨੇ ਮਹਾਤਮਾ ਗਾਂਧੀ ਨੂੰ ਨਮਕ ਨਾਲ 25*11 ਫੀਟ ਅਤੇ ਖਾਦੀ ਨਾਲ 15*10 ਫੀਟ ਦਾ ਚਿੱਤਰ ਬਣਾ ਸ਼ਰਧਾਂਜਲੀ ਦਿੱਤੀ ਹੈ। ਵਰੁਣ ਨੇ ਦੱਸਿਆ ਕਿ ਉਸ ਦਾ ਇਹ ਆਰਟ ਲੋਕਲ ਫਾਰ ਵੋਕਲ ਦਾ ਸੁਨੇਹਾ ਵੀ ਦਿੰਦਾ ਹੈ।

ਫ਼ੋਟੋ
ਫ਼ੋਟੋ

By

Published : Oct 2, 2020, 8:54 AM IST

ਚੰਡੀਗੜ: ਗਾਂਧੀ ਜਯੰਤੀ ਮੌਕੇ ਪੂਰੀ ਦੁਨੀਆ ਆਪੋ ਆਪਣੇ ਤਰੀਕੇ ਨਾਲ ਮਹਾਤਮਾ ਗਾਂਧੀ ਨੂੰ ਯਾਦ ਕਰਦੀ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਚੰਡੀਗੜ੍ਹ ਦੇ ਕਲਾਕਾਰ ਵਰੁਣ ਟੰਡਨ ਨੇ ਇੱਕ ਆਰਟ ਵਰਕ ਰਾਹੀਂ ਮਹਾਤਮਾ ਗਾਂਧੀ ਨੂੰ ਯਾਦ ਕੀਤਾ ਹੈ। ਵਰੁਣ ਨੇ ਨਮਕ ਅਤੇ ਖਾਦੀ ਰਾਹੀਂ ਮਹਾਤਮਾ ਗਾਂਧੀ ਦੇ ਦੋ ਚਿੱਤਰ ਤਿਆਰ ਕੀਤੇ ਹਨ। ਨਮਕ ਰਹੀਂ ਬਣਾਇਆ ਚਿੱਤਰ 25*11 ਫੀਟ ਜਦਕਿ ਖਾਦੀ ਰਾਹੀਂ ਤਿਆਰ ਕੀਤਾ ਗਿਆ ਚਿੱਤਰ 15*10 ਫੀਟ ਦਾ ਹੈ।

ਫ਼ੋਟੋਫ਼ੋਟੋ

ਗੱਲਬਾਤ ਦੌਰਾਨ ਵਰੁਣ ਟੰਡਨ ਨੇ ਦੱਸਿਆ ਕਿ ਇਰ ਆਰਟ ਵਰਕ ਗਾਂਧੀ ਜੀ ਦੇ ਦਾਂਡੀ ਮਾਰਚ ਤੋਂ ਪ੍ਰੇਰਿਤ ਹੈ। ਵਰੁਣ ਨੇ ਦੱਸਿਆ ਕਿ ਇਸ ਆਰਟ ਵਰਕ ਨੂੰ ਬਣਾਉਣ ਲਈ ਕਰੀਬ 3 ਦਿਨਾਂ ਦਾ ਸਮਾਂ ਲੱਗਾ ਹੈ ਅਤੇ ਦੋ ਕਿਲੋ ਨਮਕ ਨਾਲ ਇਹ ਆਰਟ ਵਰਕ ਤਿਆਰ ਕੀਤਾ ਗਿਆ ਹੈ।

ਫ਼ੋਟੋ

ਵਰੁਣ ਅਨੁਸਾਰ ਉਸਦਾ ਇਹ ਆਰਟ ਵਰਕ ਵੋਕਲ ਫਾਰ ਲੋਕਲ ਦਾ ਸੁਨੇਹਾ ਦਿੰਦਾ ਹੈ। ਵਰੁਣ ਨੇ ਜਿੱਥੇ ਡਾਂਢੀ ਮਾਰਚ 'ਤੇ ਚਾਨਣਾ ਪਾਇਆ ਉੱਥੇ ਹੀ ਸਵਦੇਸ਼ੀ ਮੂਵਮੈਂਟ ਦਾ ਜ਼ਿਕਰ ਵੀ ਕੀਤਾ। ਇਹ ਆਰਟ ਵਰਕ ਚੰਡੀਗੜ ਦੇ ਗਾਂਧੀ ਭਵਨ 'ਚ ਬਣਾਇਆ ਗਿਆ ਹੈ। ਗਾਂਧੀ ਭਵਨ 'ਚ ਮਹਾਤਮਾ ਗਾਂਧੀ ਦੇ ਜੀਵਨ ਦੇ ਕਈ ਪਹਿਲੂਆਂ ਫ਼ੋਟੋਆਂ ਰਾਹੀਂ ਚਾਨਣਾ ਪਾਇਆ ਗਿਆ ਹੈ।

ਵੇਖੋ ਵੀਡੀਓ

ਵਰੁਣ ਨੇ ਮਹਾਂਤਮਾ ਗਾਂਧੀ ਦੇ ਵਖਾਏ ਸਵਦੇਸ਼ੀ ਅਪਣਾਓ ਦੇ ਰਾਹ 'ਤੇ ਲੋਕਾਂ ਨੂੰ ਚੱਲਣ ਦੀ ਅਪੀਲ ਕੀਤੀ। ਵਰੁਣ ਨੂੰ ਉਮੀਦ ਹੈ ਕਿ ਉਸ ਵੱਲੋਂ ਤਿਆਰ ਕੀਤਾ ਗਿਆ ਇਹ ਆਰਟ ਵਰਕ ਜ਼ਰੂਰ ਪਸੰਦ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਲੋਕਾਂ ਨੂੰ ਵਾਰ ਵਾਰ ਲੋਕਲ ਫਾਰ ਵੋਕਲ ਦਾ ਨਾਅਰਾ ਦਿੱਤਾ ਜਾਂਦਾ ਹੈ। ਇਹ ਗੱਲ ਸੱਚ ਹੈ ਕਿ ਜੇਕਰ ਅਸੀਂ ਸਵਦੇਸ਼ੀ ਚੀਜਾਂ ਦੀ ਵਰਤੋਂ ਵਧੇਰੇ ਕਰਾਂਗੇ ਤਾਂ ਜਿੱਥੇ ਸਾਡਾ ਦੇਸ਼ ਆਤਮ ਨਿਰਭਰ ਬਣੇਗਾ ਉੱਥੇ ਹੀ ਭਾਰਤ ਦੀ ਅਰਥਵਿਵਸਥਾ 'ਚ ਵੀ ਸੁਧਾਰ ਹੋਵੇਗਾ।

ABOUT THE AUTHOR

...view details