ਪੰਜਾਬ

punjab

ETV Bharat / city

ਸੋਨਿਆ ਗਾਂਧੀ ਨੇ ਪਵਨ ਕੁਮਾਰ ਬਾਂਸਲ ਨੂੰ ਕਾਂਗਰਸ ਦਾ ਅੰਤਰਿਮ ਖਜ਼ਾਨਚੀ ਕੀਤਾ ਨਿਯੁਕਤ

ਅਹਿਮਦ ਪਟੇਲ ਦੀ ਮੌਤ ਤੋਂ ਬਾਅਦ ਕਾਂਗਰਸ ਪਾਰਟੀ ਨੇ ਸੀਨੀਅਰ ਨੇਤਾ ਪਵਨ ਕੁਮਾਰ ਬਾਂਸਲ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਹੈ। ਪਵਨ ਕੁਮਾਰ ਬਾਂਸਲ ਨੂੰ ਤੁਰੰਤ ਪ੍ਰਭਾਵ ਨਾਲ ਕਾਂਗਰਸ ਪਾਰਟੀ (AICC ਦਾ ਖਜ਼ਾਨਚੀ) ਨਿਯੁਕਤ ਕੀਤਾ ਹੈ।

ਫ਼ੋਟੋ
ਫ਼ੋਟੋ

By

Published : Nov 28, 2020, 8:59 PM IST

ਚੰਡੀਗੜ੍ਹ: ਕਾਂਗਰਸ ਦੇ ਮਰਹੂਮ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਅਹਿਮਦ ਪਟੇਲ ਆਲ ਇੰਡਿਆ ਕਾਂਗਰਸ ਕਮੇਟੀ ਦੇ ਖਜ਼ਾਨਚੀ ਕਾਰਜ ਭਾਰ ਸਾਂਭ ਰਹੇ ਸੀ, ਪਰ ਪਟੇਲ ਦੇ ਦੇਹਾਂਤ ਮਗਰੋਂ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨਿਆ ਗਾਂਧੀ ਨੇ ਇਹ ਜ਼ਿਮੇਵਾਰੀ ਤੁਰੰਤ ਪ੍ਰਭਾਵ ਨਾਲ ਸੀਨੀਅਰ ਨੇਤਾ ਪਵਨ ਬਾਂਸਲ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਪਵਲ ਕੁਮਾਰ ਬਾਂਸਲ ਪਾਰਟੀ ਪ੍ਰਸ਼ਾਸਨ ਦੇ ਇੰਚਾਰਜ ਵਜੋਂ ਕੰਮ ਕਰ ਰਹੇ ਸਨ।

ਫ਼ੋਟੋ

ਤੁਹਾਨੂੰ ਦੱਸ ਦਈਏ ਕਿ ਪਵਨ ਕੁਮਾਰ ਬਾਂਸਲ ਚੰਡੀਗੜ੍ਹ ਤੋਂ ਪੰਜ ਵਾਰ ਸੰਸਦ ਮੈਂਬਰ ਰਹੇ ਚੁੱਕੇ ਹਨ ਅਤੇ ਕਾਂਗਰਸ ਦੇ ਭਰੋਸ਼ੇਮੰਦ ਨੇਤਾਵਾਂ ਵਿੱਚੋਂ ਇੱਕ ਹਨ। ਬਾਂਸਲ ਦੀ ਨਿਯੁਕਤੀ ਨੂੰ ਲੈ ਕੇ ਚੰਡੀਗੜ੍ਹ ਵਿੱਚ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ ਹੈ।

ਪਵਨ ਬਾਂਸਲ ਆਲ ਇੰਡੀਆ ਕਾਂਗਰਸ ਦਫਤਰ ਦੇ ਪ੍ਰਸ਼ਾਸਕੀ ਵਿਭਾਗ ਦੇ ਇੰਚਾਰਜ ਵੀ ਹਨ। ਉਹ ਸਿਰਫ ਦੋ ਮਹੀਨੇ ਪਹਿਲਾਂ ਇਸ ਅਹੁਦੇ ਲਈ ਨਿਯੁਕਤ ਕੀਤਾ ਗਿਆ ਸੀ। ਪਰ ਪਾਰਟੀ ਖਜ਼ਾਨਚੀ ਦਾ ਵਾਧੂ ਚਾਰਜ ਮਿਲਣ ਨਾਲ ਪਵਨ ਬਾਂਸਲ ਦੇ ਮੋਢਿਆਂ ਦੀ ਜ਼ਿਮੇਵਾਰੀ ਹੋਰ ਵੱਧ ਗਈ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਮਰਹੂਮ ਨੇਤਾ ਅਹਿਮਦ ਪਟੇਲ ਨੂੰ ਸਾਲ 2018 ਵਿੱਚ ਕਾਂਗਰਸ ਪਾਰਟੀ ਦੇ ਖਜ਼ਾਨਚੀ ਨਿਯੁਕਤ ਕੀਤੇ ਗਏ ਸਨ। ਇਸ ਤੋਂ ਪਹਿਲਾਂ ਇਹ ਜ਼ਿਮੇਵਾਰੀ ਪਾਰਟੀ ਦੇ ਦਿੱਗਜ ਨੇਤਾ ਅਤੇ ਗਾਂਧੀ ਪਰਿਵਾਰ ਦੇ ਕਰੀਬੀ ਮੋਤੀ ਲਾਲ ਵੋਰਾ ਕੋਲ ਸੀ। ਮੋਤੀ ਲਾਲ ਵੋਰਾ ਨੇ ਲਗਭਗ ਦੋ ਦਹਾਕਿਆਂ ਤੋਂ ਖਜ਼ਾਨਚੀ ਵਜੋਂ ਇਹ ਜ਼ਿੰਮੇਵਾਰੀ ਨਿਭਾਈ।

ਅਹਿਮਦ ਪਟੇਲ ਦਾ ਹਾਲਹੀਂ ਵਿੱਚ 71 ਸਾਲ ਦੀ ਉਮਰ ਵਿੱਚ ਦਿੱਲ ਦਾ ਦੋਰਾ ਪੈਣ ਕਾਰਨ ਦੇਹਾਂਤ ਹੋ ਗਿਆ, ਜਿਸ ਬਾਅਦ ਪਾਰਟੀ ਨੇ ਪਵਨ ਕੁਮਾਰ ਬਾਂਸਲ ਨੂੰ ਸਹੀ ਉਮੀਦਵਾਰ ਸਮਝਦੇ ਹੋਏ ਖਜ਼ਾਨਚੀ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ।

ABOUT THE AUTHOR

...view details