ਚੰਡੀਗੜ: ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਨਸ਼ਾ ਛੱਡਣ ਵਾਲੇ ਮਰੀਜ਼ਾ ਦੇ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਨਸ਼ਾ ਛੱਡਣ ਵਾਲੀ ਦਵਾਈ 15 ਦਿਨਾਂ ਦੀ ਦੇਣ ਦੀ ਮੰਗ ਕੀਤੀ ਹੈ। ਸੰਧਵਾਂ ਨੇ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਕੋਲੋਂ ਮੰਗ ਕੀਤੀ ਕਿ ਸਰਕਾਰ ਵੱਲੋਂ ਇਨ੍ਹਾਂ ਮਰੀਜ਼ਾ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਦਵਾਈਆਂ 1-2 ਗੋਲੀਆਂ ਦੀ ਬਜਾਏ ਦੋ ਹਫ਼ਤਿਆਂ (15 ਦਿਨ) ਦੀ ਦਿੱਤੀ ਜਾਵੇ।
ਮਰੀਜਾਂ ਨੂੰ ਨਸ਼ਾ ਮੁਕਤੀ ਦਵਾਈਆਂ ਦੀਆਂ 1-2 ਗੋਲੀਆਂ ਦੇਣ ਦੀ ਬਜਾਏ 15 ਦਿਨਾਂ ਦੇ ਹਿਸਾਬ ਨਾਲ ਦਿੱਤੀ ਜਾਵੇ ਦਵਾਈ: ਸੰਧਵਾਂ - Aam Aadmi Party
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ 15 ਦਿਨਾਂ ਦੀ ਦਵਾਈ ਦੇਣ ਦੀ ਮੰਗ ਸਿਹਤ ਮੰਤਰੀ ਤੋਂ ਕੀਤੀ ਹੈ।
![ਮਰੀਜਾਂ ਨੂੰ ਨਸ਼ਾ ਮੁਕਤੀ ਦਵਾਈਆਂ ਦੀਆਂ 1-2 ਗੋਲੀਆਂ ਦੇਣ ਦੀ ਬਜਾਏ 15 ਦਿਨਾਂ ਦੇ ਹਿਸਾਬ ਨਾਲ ਦਿੱਤੀ ਜਾਵੇ ਦਵਾਈ: ਸੰਧਵਾਂ Patients should be given 15 tablets instead of 1-2 tablets of drug free medicine: Sandhwan](https://etvbharatimages.akamaized.net/etvbharat/prod-images/768-512-7949135-thumbnail-3x2-bjj.jpg)
ਇੱਕ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨਸ਼ਾ ਛੁਡਾਊ ਹਸਪਤਾਲਾਂ ਵਿੱਚ ਰੋਜ਼ਾਨਾ ਹੀ ਨਸ਼ਾ ਛੱਡਣ ਦੀਆਂ ਗੋਲੀਆਂ ਲੈਣ ਵਾਲੇ ਮਰੀਜ਼ਾ ਦੀ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸ ਨਾਲ ਕੋਰੋਨਾਂ ਵਰਗੀ ਭਿਆਨਕ ਬਿਮਾਰੀ ਦੇ ਫੈਲਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਇਨਾਂ ਮਰੀਜ਼ਾ ਨੂੰ ਇੱਕ ਦਿਨ ਦੀ ਇੱਕ ਗੋਲੀ ਦੇਣ ਦੀ ਬਜਾਏ 2 ਹਫ਼ਤਿਆਂ ਦੀ ਨਸ਼ਾ ਛੱਡਣ ਦੀਆਂ ਗੋਲੀਆਂ ਦਿੱਤੀਆਂ ਜਾਣ ਤਾਂ ਕਿ ਮਰੀਜ਼ਾਂ ਦੀ ਲੰਬੀਆਂ ਕਤਾਰਾਂ ਨਾ ਲੱਗਣ।
ਕੁਲਤਾਰ ਸਿੰਘ ਸੰਧਵਾਂ ਨੇ ਸਿਹਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਉਪਰੰਤ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੰਜਾਬ ਵਿੱਚ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਣ ਦੇ ਮਨਸੂਬੇ ਪੂਰੇ ਕਰਨ ਲਈ ਨੌਜਵਾਨਾਂ ਨੂੰ ਨਸ਼ੇ ਵਰਗੀ ਭਿਆਨਕ ਬਿਮਾਰੀ ਦੀ ਦਲਦਲ ਵਿਚ ਸੁੱਟ ਦਿੱਤਾ ਹੈ। ਇਸ ਲਈ ਨੌਜਵਾਨਾਂ ਨੂੰ ਖ਼ੁਦ ਹੀ ਦ੍ਰਿੜ ਇਰਾਦੇ ਨਾਲ ਇਸ ਨਸ਼ੇ ਵਰਗੀ ਬਿਮਾਰੀ ਤੋ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।