ਚੰਡੀਗੜ੍ਹ: ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਅੰਦਰ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਮਿਲਣ ਤੋਂ ਬਾਅਦ ਹੁਣ ਪੰਜਾਬ ਅੰਦਰ ਹੋਣ ਵਾਲੀ ਸੰਗਰੂਰ ਲੋਕ ਸਭਾ ਸੀਟ ਤੇ ਮੁੜ ਚੋਣ ਅਤੇ ਪੰਜਾਬ ਦੇ ਵਿੱਚ ਇਕ ਸਾਲ ਬਾਅਦ ਹੋਣ ਵਾਲੀਆਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਨੇ ਹੁਣ ਤੋਂ ਹੀ ਤਿਆਰੀ ਖਿੱਚ ਦਿੱਤੀ ਹੈ ਜਦਕਿ ਬਾਕੀ ਪਾਰਟੀਆਂ ਇਸ ਮਾਮਲੇ ਚ ਹਾਲੇ ਤਕ ਪਛੜੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ।
ਭਾਜਪਾ ਦੀ ਅੱਜ ਯਾਨੀ 27 ਅਪ੍ਰੈਲ ਨੂੰ ਚੰਡੀਗੜ੍ਹ ਚ ਸੂਬਾ ਪ੍ਰਧਾਨ ਦੀ ਅਗਵਾਈ ਚ ਇਕ ਅਹਿਮ ਬੈਠਕ ਦਾ ਪ੍ਰਬੰਧ ਵੀ ਕੀਤਾ ਗਿਆ। ਭਾਜਪਾ ਨੇ ਆਗਾਮੀ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਸੰਗਠਨ ਨੂੰ ਹੁਣ ਤੋਂ ਹੀ ਮਜ਼ਬੂਤ ਕਰ ਦਿੱਤਾ ਹੈ ਅਤੇ ਆਰਐੱਸਐੱਸ ਵੀ ਆਪਣੇ ਪੱਧਰ ’ਤੇ ਕੰਮ ਕਰਨ ’ਚ ਜੁਟੀ ਹੋਈ ਹੈ ਭਾਜਪਾ ਹਾਈ ਕਮਾਨ ਚੋਣਾਂ ਨੂੰ ਲੈ ਕੇ ਕਿੰਨੀ ਐਕਟਿਵ ਰਹਿੰਦੀ ਹੈ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਜਾਬ ਸਮੇਤ ਪੰਜ ਸੂਬਿਆਂ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਖੁਦ ਗੁਜਰਾਤ ਹਿਮਾਚਲ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਖੁਦ ਮਸ਼ਰੂਫ ਹੋ ਗਏ ਹਨ।
ਉੱਥੇ ਹੀ ਜੇਕਰ ਪੰਜਾਬ ਦੀ ਹੋਰਨਾਂ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਇਸ ਵਿੱਚ ਸਭ ਤੋਂ ਪਿੱਛੇ ਹੈ ਕਾਂਗਰਸ ਆਪਸੀ ਕਲੇਸ਼ ਵਿੱਚ ਉਲਝੀ ਹੋਈ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰਾ ਕਰਨਾ ਇੱਕ ਵੱਡਾ ਚੈਲੇਂਜ ਹੈ। ਕੇਜਰੀਵਾਲ ਦਾ ਫੋਕਸ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਤੇ ਹੈ ਉਹ ਲਗਾਤਾਰ ਉੱਥੇ ਪ੍ਰਚਾਰ ਕਰ ਰਹੇ ਹਨ। ਉੱਥੇ ਹੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਵਿਧਾਨ ਸਭਾ ਚੋਣਾਂ ਚ ਸਭ ਤੋਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਅਕਾਲੀ ਦਲ ਬੈਕਫੁੱਟ ’ਤੇ ਹੈ।
ਭਾਜਪਾ ਤੇ ਆਰਐੱਸਐੱਸ ਦੀ ਤਿਆਰੀ: ਪੰਜਾਬੀ ਵਿੱਚ ਅਗਾਮੀ ਚੋਣਾਂ ਨੂੰ ਲੈ ਕੇ ਭਾਜਪਾ ਤੇ ਆਰਐੱਸਐੱਸ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀ ਹੈ। ਬੀਤੇ ਹਫ਼ਤੇ ਤੋਂ ਹੀ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿੱਥੇ ਭਾਜਪਾ ਆਪਣੇ ਵਰਕਰਾਂ ਅਤੇ ਆਗੂਆਂ ਦੇ ਵਿੱਚ ਤਾਲਮੇਲ ਵਧਾ ਰਹੀ ਹੈ। ਉੱਥੇ ਹੀ ਆਰਐੱਸਐੱਸ ਵੀ ਬਲਾਕ ਪੱਧਰ ਤੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਬੈਠਕਾਂ ਕਰ ਰਹੀ ਹੈ ਅਤੇ ਡਿਊਟੀਆਂ ਲਗਾ ਰਹੀ ਹੈ ਤਾਂ ਜੋ ਸਭ ਨੂੰ ਇਕਜੁੱਟ ਕੀਤਾ ਜਾ ਸਕੇ।
ਉੱਥੇ ਹੀ ਪੰਜਾਬ ਭਾਜਪਾ ਪ੍ਰਧਾਨ ਸਮੇਤ ਭਾਜਪਾ ਦੀ ਸਾਰੀ ਸੂਬਾ ਲੀਡਰਸ਼ਿਪ ਪੰਜਾਬ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਕਾਫ਼ੀ ਗੰਭੀਰ ਵਿਖਾਈ ਦੇ ਰਹੀ ਹੈ ਹਾਲਾਂਕਿ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੋ ਸੀਟਾਂ ’ਤੇ ਹੀ ਕਾਬਜ਼ ਹੋਈ ਸੀ ਪਰ ਅਕਾਲੀ ਦਲ ਦੇ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਦਾ ਵੋਟ ਬੈਂਕ ਜ਼ਰੂਰ ਵਧਿਆ ਹੈ ਜਿਸ ਨੂੰ ਬਰਕਰਾਰ ਰੱਖਣ ਲਈ ਉਹ ਲਗਾਤਾਰ ਅੱਡੀ ਚੋਟੀ ਦਾ ਜ਼ੋਰ ਪੰਜਾਬ ਦੇ ਵੀ ਚਲਾ ਰਹੀ ਹੈ।
ਕਾਂਗਰਸ ਉਲਝੀ ਆਪਸੀ ਕਲੇਸ਼ ਵਿੱਚ: ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਦਰ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ ਨੂੰ ਮਹਿਜ਼ 18 ਸੀਟਾਂ ਨਾਲ ਹੀ ਸਹਿਮਤ ਹੋਣਾ ਪਿਆ ਸੀ ਜਦਕਿ ਦੂਜੇ ਪਾਸੇ ਇੰਨੀ ਬੁਰੀ ਤਰ੍ਹਾਂ ਹਾਰ ਦੇ ਬਾਵਜੂਦ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਅਤੇ ਹਾਈ ਕਮਾਨ ਕੋਈ ਸਬਕ ਲੈਂਦੀ ਨਹੀਂ ਵਿਖਾਈ ਦੇ ਰਹੀ ਪੰਜਾਬ ਕਾਂਗਰਸ ਲੀਡਰਸ਼ਿਪ ਮੁੜ ਤੋਂ ਇਕ ਦੂਸਰੇ ਦੇ ਖ਼ਿਲਾਫ਼ ਖੜ੍ਹੀ ਵਿਖਾਈ ਦੇ ਰਹੀ ਹੈ ਅਤੇ ਆਪਸੀ ਕਲੇਸ਼ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ।