ਚੰਡੀਗੜ੍ਹ: ਪੱਛਮੀ ਬੰਗਾਲ ਸਮੇਤ 5 ਰਾਜਾਂ ਦੀਆਂ ਚੋਣ ਤਰੀਕਾਂ ਦੇ ਐਲਾਨ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਚੋਣ ਚਕਰਵਿਊ ਦੇ ਮਾਹਰ ਮੰਨੇ ਜਾਂਦੇ ਪ੍ਰਸ਼ਾਂਤ ਕਿਸ਼ੋਰ ਨੇ ਬੰਗਾਲ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸਾਥ ਛੱਡ ਦਿੱਤਾ ਹੈ। ਪ੍ਰਸ਼ਾਂਤ ਨੇ ਮਮਤਾ ਦੇ ਸਾਥ ਛੱਡਿਆ ਜਾਂ ਨਹੀਂ, ਜਾਂ ਪ੍ਰਸ਼ਾਂਤ ਤ੍ਰਿਣਮੂਲ ਕਾਂਗਰਸ ਨਾਲ ਕੰਮ ਕਰਨਗੇ ਜਾਂ ਨਹੀਂ। ਇਹ ਤਾਂ ਸਾਫ਼ ਨਹੀਂ ਹੋਇਆ ਪਰ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਇਹ ਹੈ ਕਿ ਪ੍ਰਸ਼ਾਂਤ ਨੇ ਮਮਤਾ ਨੂੰ ਛੱਡ ਕੈਪਟਨ ਦਾ ਹੱਥ ਫੜ ਲਿਆ ਹੈ।
ਇਥੇ ਦੱਸ ਦਈਏ ਕਿ ਸਾਲ 2017 ਦੀਆਂ ਆਮ ਚੋਣਾਂ ਵਿੱਚ ਪ੍ਰਸ਼ਾਂਤ ਕੈਪਟਨ ਦੇ ਨਾਲ ਸਬੰਧ ਸੁਖਾਵੇਂ ਨਹੀਂ ਸਨ। ਹੁਣ ਸਮਾਂ ਬਦਲ ਗਿਆ ਹੈ ਤੇ ਪ੍ਰਸ਼ਾਂਤ ਕੈਪਟਨ ਦੇ ਨਾਲ ਖੜ੍ਹੇ ਦਿਖਾਈ ਦੇਣਗੇ।