ਚੰਡੀਗੜ੍ਹ: ਅਕਾਲੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਸੀਨੀਅਰ ਕਸ਼ਮੀਰੀ ਆਗੂ ਫਾਰੂਖ ਅਬਦੁੱਲਾ ਦੀ ਰਿਹਾਈ ਦਾ ਸਵਾਗਤ ਕੀਤਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਹੈ ਕਿ ਇਹ ਹੋਰ ਲੋਕਤੰਤਰੀ ਆਗੂਆਂ ਦੀ ਰਿਹਾਈ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਗਈ ਹੈ।
ਫਾਰੂਖ ਅਬਦੁੱਲਾ ਦੀ ਰਿਹਾਈ ਦੇ ਫ਼ੈਸਲੇ ਦਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸਵਾਗਤ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੀਨੀਅਰ ਕਸ਼ਮੀਰੀ ਆਗੂ ਫਾਰੂਖ ਅਬਦੁੱਲਾ ਦੀ ਰਿਹਾਈ ਦਾ ਸਵਾਗਤ ਕੀਤਾ ਹੈ। ਬਾਦਲ ਨੇ ਉਮੀਦ ਜ਼ਾਹਰ ਕੀਤੀ ਕਿ ਵਾਦੀ ਵਿੱਚ ਲੋਕਤੰਤਰ ਅਤੇ ਨਾਗਰਿਕ ਆਜ਼ਾਦੀ ਦੀ ਬਹਾਲੀ ਲਈ ਸੁਵਿਧਾਜਨਕ ਮਾਹੌਲ ਪੈਦਾ ਕਰਨ ਲਈ ਅਜਿਹੇ ਹੋਰ ਉਪਰਾਲੇ ਕੀਤੇ ਜਾਣਗੇ।
ਬਾਦਲ ਨੇ ਕਿਹਾ ਕਿ ਇਹ ਕਦਮ ਭਾਰਤ ਸਰਕਾਰ ਦੀ ਇੱਕ ਸਵਾਗਤਯੋਗ ਪਹਿਲਕਦਮੀ ਹੈ ਤੇ ਸੈਕਿਊਲਰ ਲੋਕਤੰਤਰ ਵਜੋਂ ਦੇਸ਼ ਦੇ ਅਕਸ ਨੂੰ ਉਤਸ਼ਾਹਤ ਕਰਨ ਵਿੱਚ ਮਦਦ ਕਰੇਗੀ। ਪ੍ਰਕਾਸ਼ ਸਿੰਘ ਬਾਦਲ ਨੇ ਉਮੀਦ ਜ਼ਾਹਰ ਕੀਤੀ ਕਿ ਵਾਦੀ ਵਿੱਚ ਲੋਕਤੰਤਰ ਅਤੇ ਨਾਗਰਿਕ ਅਜਾਦੀ ਦੀ ਬਹਾਲੀ ਲਈ ਸੁਵਿਧਾਜਨਕ ਮਾਹੌਲ ਪੈਦਾ ਕਰਨ ਲਈ ਅਜਿਹੇ ਹੋਰ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਪਾਸਿਓਂ ਧਰਮ ਨਿਰਪੱਖ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਨਾ ਨਾ ਸਿਰਫ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਸਮਾਜਕ ਸਥਿਰਤਾ ਲਈ ਇੱਕ ਜ਼ਰੂਰੀ ਸ਼ਰਤ ਹੈ, ਬਲਕਿ ਭਾਰਤ ਨੂੰ ਇੱਕ ਮੋਹਰੀ ਆਲਮੀ ਤਾਕਤ ਬਣਾਉਣ ਲਈ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਦੀ ਇੱਕ ਜ਼ਰੂਰੀ ਸ਼ਰਤ ਵੀ ਹੈ।