ਚੰਡੀਗੜ੍ਹ:ਕਾਂਗਰਸੀ ਵਿਧਾਇਕ ਪਰਗਟ ਸਿੰਘ ਵੱਲੋ ਪੰਜਾਬ ਕਾਂਗਰਸ ਦਫਤਰ ਚੰਡੀਗੜ੍ਹ ਵਿਖੇ ਜਨਰਲ ਸਕੱਤਰ ਦਾ ਅਹੁਦਾ ਸਾਂਭ ਲਿਆ ਗਿਆ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਣੇ ਡਾ. ਅਮਰ ਸਿੰਘ, ਪੰਜਾਬ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ,ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਵਿਧਾਇਕ ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜੀਆਂ, ਜੋਗਿੰਦਰਪਾਲ, ਅਮਰੀਕ ਸਿੰਘ ਢਿੱਲੋਂ, ਹਰਦੇਵ ਸਿੰਘ ਲਾਡੀ, ਰਾਜਕੁਮਾਰ ਵੇਰਕਾ, ਕੁਲਬੀਰ ਜ਼ੀਰਾ, ਹਰਜੋਤ ਕਮਲ ਅਤੇ ਦਰਸ਼ਨ ਬਰਾੜ ਮੌਜੂਦ ਰਹੇ।
ਪਰਗਟ ਸਿੰਘ ਨੇ ਸੰਭਾਲਿਆ ਜਨਰਲ ਸਕੱਤਰ ਦਾ ਅਹੁਦਾ - ਵਿਧਾਇਕਾ ਅਤੇ ਕਾਂਗਰਸੀ ਆਗੂਆਂ
ਇਸ ਦੌਰਾਨ ਪਰਗਟ ਸਿੰਘ ਨੇ ਕਿਹਾ ਕਿ ਉਹ ਸਾਰੇ ਵਿਧਾਇਕਾ ਅਤੇ ਕਾਂਗਰਸੀ ਆਗੂਆਂ ਨੂੰ ਨਾਲ ਲੈ ਕੇ ਚਲਾਂਗੇ ਤਾਂ ਜੋ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ।
![ਪਰਗਟ ਸਿੰਘ ਨੇ ਸੰਭਾਲਿਆ ਜਨਰਲ ਸਕੱਤਰ ਦਾ ਅਹੁਦਾ ਪਰਗਟ ਸਿੰਘ ਨੇ ਸਾਂਭਿਆ ਜਨਰਲ ਸਕੱਤਰ ਅਹੁਦਾ](https://etvbharatimages.akamaized.net/etvbharat/prod-images/768-512-12798289-729-12798289-1629192682146.jpg)
ਪਰਗਟ ਸਿੰਘ ਨੇ ਸਾਂਭਿਆ ਜਨਰਲ ਸਕੱਤਰ ਅਹੁਦਾ
ਪਰਗਟ ਸਿੰਘ ਨੇ ਸਾਂਭਿਆ ਜਨਰਲ ਸਕੱਤਰ ਅਹੁਦਾ
ਇਸ ਦੌਰਾਨ ਪਰਗਟ ਸਿੰਘ ਨੇ ਕਿਹਾ ਕਿ ਉਹ ਸਾਰੇ ਵਿਧਾਇਕਾ ਅਤੇ ਕਾਂਗਰਸੀ ਆਗੂਆਂ ਨੂੰ ਨਾਲ ਲੈ ਕੇ ਚਲਾਂਗੇ ਤਾਂ ਜੋ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ। ਨਾਲ ਹੀ ਉਨ੍ਹਾਂ ਨੇ ਸਾਰੇ ਕਾਂਗਰਸੀ ਵਿਧਾਇਕਾ ਅਤੇ ਕਾਂਗਰਸੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਇਕੱਠੇ ਹੋ ਕੇ ਚਲੀਏ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਸਾਡੇ ਤੋਂ ਬਹੁਤ ਆਸਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰਿਆਂ ਨਾਲ ਸਹਿਮਤੀ ਬਣਾ ਕੇ ਹੀ ਜੋ ਅਧੂਰੇ ਕੰਮ ਰਹਿ ਰਹੇ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ।