ਚੰਡੀਗੜ੍ਹ: ਭਾਰਤੀ ਹਾਕੀ ਦੇ ਲੈਜੇਂਡ ਖਿਡਾਰੀ ਬਲਬੀਰ ਸਿੰਘ ਸੀਨੀਅਰ ਇਸ ਫ਼ਾਨੀ ਸੰਸਾਰ ਨੂੰ 96ਵੇਂ ਸਾਲ ਦੀ ਉਮਰ ਵਿੱਚ ਅਲਵਿਦਾ ਆਖ ਗਏ ਹਨ। 2 ਹਫ਼ਤਿਆਂ ਤੋਂ ਵੱਧ ਸਮੇਂ ਦੀ ਵਿਗੜਦੀ ਸਿਹਤ ਨਾਲ ਲੜਦਿਆਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਸੋਮਵਾਰ ਸਵੇਰੇ ਉਨ੍ਹਾਂ ਆਖਰੀ ਸਾਹ ਲਏ।
'ਬਲਬੀਰ ਸਿੰਘ ਸੀਨੀਅਰ ਵਰਗਾ ਮੁੜ ਸ਼ਾਇਦ ਹੀ ਕੋਈ ਜੰਮੇ'
ਹਾਕੀ ਦੇ ਮਹਾਨ ਖਿਡਾਰੀ ਤੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੱਜ ਸਦੀਵੀਂ ਵਿਛੋੜਾ ਦੇ ਗਏ। ਉਹ 96 ਵਰ੍ਹਿਆਂ ਦੇ ਸਨ। ਅੰਤਿਮ ਸਸਕਾਰ ਵਿੱਚ ਸ਼ਾਮਲ ਹੋਏ ਕਾਂਗਰਸੀ ਵਿਧਾਇਕ ਤੇ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਨੇ ਉਨ੍ਹਾਂ ਮੌਤ 'ਤੇ ਦੁੱਖ ਜ਼ਾਹਿਰ ਕੀਤਾ।
ਅੰਤਿਮ ਸਸਕਾਰ ਵਿੱਚ ਸ਼ਾਮਲ ਹੋਏ ਕਾਂਗਰਸੀ ਵਿਧਾਇਕ ਤੇ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਨੇ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਅਜਿਹਾ ਖਿਡਾਰੀ ਸ਼ਾਇਦ ਹੀ ਇਸ ਧਰਤੀ 'ਤੇ ਮੁੜ ਜੰਮੇ। ਪਰਗਟ ਸਿੰਘ ਨੇ ਬਲਬੀਰ ਸਿੰਘ ਸੀਨੀਅਰ ਨਾਲ ਆਪਣੇ ਬਿਤਾਏ ਪਲਾਂ ਨੂੰ ਸਾਂਝਾ ਕਰਦਿਆਂ ਆਖਿਆ ਕਿ ਹਰ ਇੱਕ ਨੌਜਵਾਨ ਅਤੇ ਖਿਡਾਰੀ ਲਈ ਉਹ ਇੱਕ ਇੰਸਟੀਚਿਊਟ ਸਨ।
ਨਿੱਘੇ ਸੁਭਾਅ ਦੇ ਮਾਲਿਕ ਬਲਬੀਰ ਸਿੰਘ ਸੀਨੀਅਰ ਹੋਰਾਂ ਨੂੰ ਉਹ ਹਰ ਸਮੇਂ ਮਿਲਦੇ ਅਤੇ ਹਸਪਤਾਲ ਜਾ ਕੇ ਵੀ ਉਨ੍ਹਾਂ ਨੂੰ ਲਗਾਤਾਰ ਹੌਸਲਾ ਹਫਜਾਈ ਕਰਦੇ ਰਹਿੰਦੇ ਸਨ। ਪਰਗਟ ਸਿੰਘ ਨੇ ਜਿੱਥੇ ਬਲਬੀਰ ਸਿੰਘ ਸੀਨੀਅਰ ਦੀ ਜ਼ਿੰਦਗੀ ਬਾਰੇ ਕੁਝ ਗੱਲਾਂ ਈਟੀਵੀ ਨਾਲ ਸਾਂਝੀਆਂ ਕੀਤੀਆਂ, ਉੱਥੇ ਹੀ ਕਈ ਨੌਜਵਾਨ ਹਾਕੀ ਖਿਡਾਰੀਆਂ ਦੇ ਤਜੁਰਬੇ ਵੀ ਬਲਬੀਰ ਸਿੰਘ ਸੀਨੀਅਰ ਹੋਣਾਂ ਦੇ ਪੱਖੋਂ ਸਾਂਝੇ ਕੀਤੇ।