ਚੰਡੀਗੜ੍ਹ:ਜਿੱਥੇ ਪੂਰੇ ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਇੱਕ ਵੱਖਰੀ ਦੀਵਾਲੀ ਮਨਾਉਣ ਦੀ ਮਿਸਾਲ ਪੰਜਾਬ ਦੇ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ (Pargat Singh) ਨੇ ਦੀਵਾਲੀ ਦਾ ਤਿਉਹਾਰ ਨਿਵੇਕਲੇ ਤਰੀਕੇ ਨਾਲ ਮਨਾਉਂਦਿਆਂ ਜਲੰਧਰ ਸਥਿਤ ਭਾਈ ਘਨੱਈਆ ਯੂਨਿਕ ਹੋਮ (Bhai Ghanya Unique Home) ਦੇ ਬੱਚਿਆਂ ਨਾਲ ਸਮਾਂ ਗੁਜ਼ਾਰਿਆ। ਇਹ ਯੂਨਿਕ ਹੋਮ ਭਾਈ ਘਨੱਈਆ ਜੀ ਚੈਰੀਟੇਬਲ ਸੰਸਥਾ (Bhai Ghanya Unique Home) ਵੱਲੋਂ ਅਨਾਥ ਤੇ ਬੇਸਹਾਰਾ ਬੱਚੀਆਂ ਲਈ ਚਲਾਇਆ ਜਾ ਰਿਹਾ ਹੈ।
ਪਰਗਟ ਸਿੰਘ (Pargat Singh) ਤੇ ਉਨ੍ਹਾਂ ਦੀ ਪਤਨੀ ਬਰਿੰਦਰਪ੍ਰੀਤ ਕੌਰ ਨੂੰ ਆਪਣੇ ਸੰਗ ਦੇਖ ਕੇ ਯੂਨਿਕ ਘਰ ਦੇ ਬੱਚਿਆਂ ਦੇ ਚਿਹਰੇ ਖਿੜ ਗਏ। ਹਾਕੀ ਦੇ ਮੈਦਾਨ ਵਿੱਚ ਮੈਚ ਜਿੱਤਣ ਵਾਲੇ ਸਾਬਕਾ ਓਲੰਪੀਅਨ ਦੀ ਫੇਰੀ ਹਨ। ਇਸ ਘਰ ਵਿੱਚ ਰਹਿੰਦੇ ਬੇਸਹਾਰਾ ਬੱਚਿਆਂ ਦੇ ਦਿਲ ਵੀ ਜਿੱਤ ਲਏ। ਪਰਗਟ ਸਿੰਘ ਇਨ੍ਹਾਂ ਬੱਚਿਆਂ ਲਈ ਤੋਹਫ਼ੇ, ਫਲ, ਮਠਿਆਈਆਂ ਤੇ ਫੁੱਲਾਂ ਦੇ ਗੁਲਦਸਤੇ ਲੈ ਕੇ ਗਏ। ਪੰਘੂੜੇ ਵਿੱਚ ਕਿਲਕਾਰੀਆਂ ਮਾਰ ਰਹੇ ਬੱਚਿਆਂ ਨੂੰ ਪਰਗਟ ਸਿੰਘ (Pargat Singh) ਸਿੰਘ ਨੇ ਆਸ਼ੀਰਵਾਦ ਦਿੱਤਾ। ਇੱਕ ਛੋਟੀ ਬੱਚੀ ਜਿਸ ਨੂੰ ਜ਼ਹਿਰ ਦੇ ਕੇ ਸੁੱਟ ਦਿੱਤਾ ਗਿਆ ਸੀ, ਨੂੰ ਵੀ ਮਿਲੇ। ਪਰ ਉਹ ਬੱਚੀ ਅੱਜ ਸੁੱਖੀ ਸਾਂਦੀ ਇੱਥੇ ਜ਼ਿੰਦਗੀ ਬਸਰ ਕਰ ਰਹੀ ਹੈ।