ਚੰਡੀਗੜ੍ਹ: ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ (Captain Amrinder Singh) ਦੀ ਪੰਜਾਬ ਲੋਕ ਕਾਂਗਰਸ ਪਾਰਟੀ (Punjab Lok Congress election symbol) ਨੂੰ ਚੋਣ ਨਿਸ਼ਾਨ ਮਿਲ ਗਿਆ ਹੈ। ਇਸ ਦੀ ਜਾਣਕਾਰੀ ਖੁਦ ਕੈਪਟਨ ਨੇ ਟਵੀਟ ਰਾਹੀਂ ਦਿੱਤੀ ਹੈ। ਹੁਣ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ-2022 (Punjab assembly election 2022) ਇਸੇ ਨਿਸ਼ਾਨ ’ਤੇ ਲੜੇਗੀ।
ਇਹ ਵੀ ਪੜ੍ਹੋ:ਪੰਜਾਬ ਲੋਕ ਕਾਂਗਰਸ ਨੂੰ ਮਿਲਿਆ ਨਿਸ਼ਾਨ, ਹਾਕੀ-ਬਾਲ ’ਤੇ ਚੋਣ ਲੜਨਗੇ ਕੈਪਟਨ
ਜਿੱਥੇ ਪੰਜਾਬ ਲੋਕ ਕਾਂਗਰਸ ਨੂੰ ਚੋਣ ਨਿਸ਼ਾਨ ਅਲਾਟ ਹੋਇਆ ਹੈ, ਉਥੇ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਨਿਸ਼ਾਨੇ ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕੈਪਟਨ ’ਤੇ ਤੰਜ਼ ਕਸਿਆ ਹੈ। ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਨਿਸ਼ਾਨ ਦੀ ਤਸਵੀਰ ਸਾਂਝੀ ਕਰਦੇ ਕਿਹਾ ਕਿ ਜਦੋਂ ਕੋਈ ਨੌਸਿਖੀਆ ਇਸ ਨੂੰ ਚੋਣ ਨਿਸ਼ਾਨ ਵਜੋਂ ਹਾਸਿਲ ਕਰਦਾ ਹੈ ਤਾਂ ਉਸਨੂੰ ਭਰੋਸਾ ਕਰਨਾ ਚਾਹੀਦਾ ਹੈ ਕਿ ਉਹ ਪੰਜਾਬ ਦਾ ਜਾਂ ਕਿਸੇ ਦਾ ਕੁਝ ਨਹੀਂ ਕਰ ਸਕਦਾ ਬਲਿਕ ਉਹ ਸਿਰਫ ਆਪਣੇ ਹੀ ਗੋਲ ਹਾਸਿਲ ਕਰੇਗਾ ਭਾਵ ਕੈਪਟਨ ਲਈ ਗੋਲ ਕਰਨਾ ਔਖਾ ਕੰਮ ਹੈ।
ਓਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਮਜ਼ਾਕ ਉਡਾਇਆ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਤੰਜ਼ ਕਸਿਆ ਹੈ ਕਿ ਹਾਕੀ ਦਾ ਕੈਪਟਨ ਕਾਂਗਰਸ ਨਾਲ ਚਲਿਆ ਗਿਆ ਤੇ ਹੁਣ ਕਾਂਗਰਸ ਦਾ ਕੈਪਟਨ ਹਾਕੀ ਖੇਡੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਿਆਸਤ ਵੀ ਗਜਬ ਦੀ ਖੇਡ ਹੈ।
ਇਹ ਵੀ ਪੜ੍ਹੋ:ਰਾਘਵ ਚੱਢਾ ਦਾ ਅਕਾਲੀ ਦਲ ’ਤੇ ਹਮਲਾ, ਕਿਹਾ- ਤੁਸੀਂ ਪੰਜਾਬ ਵੇਚ ਦਿੱਤਾ