ਪੰਜਾਬ

punjab

ETV Bharat / city

29 ਦਿਨ ਦੀ ਮਾਸੂਮ ਬੱਚੀ ਨੇ ਬਚਾਈ ਕਿਸੀ ਹੋਰ ਦੇ ਘਰ ਦੇ ਚਿਰਾਗ ਦੀ ਜ਼ਿੰਦਗੀ - grief

39 ਦਿਨ ਦੀ ਮਾਸੂਮ ਨੰਨ੍ਹੀ ਪਰੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ। ਪਰ ਉਹ ਜਾਂਦੇ ਹੋਏ ਦੂਜੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਗਈ। ਅੰਮ੍ਰਿਤਸਰ ਦੀ ਅਬਾਦਤ ਕੌਰ ਸੰਧੂ ਦਾ ਜਨਮ 28 ਅਕਤੂਬਰ,2020 ਨੂੰ ਹੋਇਆ ਸੀ। ਮਾਸੂਮ ਬੱਚੀ ਦੇ ਇਲਾਜ ਦੇ ਲਈ ਉਸ ਦੇ ਮਾਂ ਪਿਓ ਉਸ ਨੂੰ 25 ਨਵੰਬਰ ਨੂੰ ਪੀਜੀਆਈ ਲੈਕੇ ਆਏ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਦੇ ਦਿਮਾਗ਼ ਵਿੱਚ ਬਿਮਾਰੀ ਹੈ ਜਿਸ ਕਾਰਨ ਬੱਚੀ ਦਾ ਜ਼ਿੰਦਾ ਰਹਿ ਪਾਉਣਾ ਮੁਸ਼ਕਲ ਹੈ।

parents-donated-parts-of-their-kid-to-another-baby
29 ਦਿਨ ਦੀ ਮਾਸੂਮ ਬੱਚੀ ਨੇ ਬਚਾਈ ਕਿਸੀ ਹੋਰ ਦੇ ਘਰ ਦੇ ਚਿਰਾਗ ਦੀ ਜ਼ਿੰਦਗੀ

By

Published : Dec 8, 2020, 6:54 PM IST

ਚੰਡੀਗੜ੍ਹ: 39 ਦਿਨ ਦੀ ਮਾਸੂਮ ਨੰਨ੍ਹੀ ਪਰੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ। ਪਰ ਉਹ ਜਾਂਦੇ ਹੋਏ ਦੂਜੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਗਈ। ਅੰਮ੍ਰਿਤਸਰ ਦੀ ਅਬਾਦਤ ਕੌਰ ਸੰਧੂ ਦਾ ਜਨਮ 28 ਅਕਤੂਬਰ, 2020 ਨੂੰ ਹੋਇਆ ਸੀ।
ਮਾਸੂਮ ਬੱਚੀ ਦੇ ਇਲਾਜ ਦੇ ਲਈ ਉਸ ਦੇ ਮਾਂ ਪਿਓ ਉਸ ਨੂੰ 25 ਨਵੰਬਰ ਨੂੰ ਪੀਜੀਆਈ ਲੈਕੇ ਆਏ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਦੇ ਦਿਮਾਗ਼ ਵਿੱਚ ਬਿਮਾਰੀ ਹੈ ਜਿਸ ਕਾਰਨ ਬੱਚੀ ਦਾ ਜ਼ਿੰਦਾ ਰਹਿ ਪਾਉਣਾ ਮੁਸ਼ਕਲ ਹੈ।

29 ਦਿਨ ਦੀ ਮਾਸੂਮ ਬੱਚੀ ਨੇ ਬਚਾਈ ਕਿਸੀ ਹੋਰ ਦੇ ਘਰ ਦੇ ਚਿਰਾਗ ਦੀ ਜ਼ਿੰਦਗੀ
ਅਜਿਹੇ ਵਿੱਚ ਮਾਸੂਮ ਬੱਚੀ ਦੇ ਮਾਪਿਆਂ ਨੇ ਇਸ ਦੁੱਖ ਦੀ ਘੜੀ ਵਿੱਚ ਹੌਸਲਾ ਦਿਖਾਉਂਦੇ ਹੋਏ ਆਰਗਨ ਡੋਨੇਟ ਕਰਨ ਦਾ ਫ਼ੈਸਲਾ ਕੀਤਾ ਤਾਂ ਜੋ ਕਿਸੇ ਹੋਰ ਬੱਚੇ ਦੀ ਜਾਣ ਬਚਾਈ ਜਾ ਸਕੇ। ਹਰ ਮਾਂ ਪਿਓ ਦੇ ਲਈ ਇਹ ਬੇਹੱਦ ਹੀ ਦੁੱਖ ਦੀ ਘੜੀ ਹੁੰਦੀ ਹੈ ਜਦੋਂ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਅੱਖਾਂ ਦੇ ਸਾਹਮਣੇ ਦਮ ਤੋੜ ਦੇਣ ਪਰ ਇਸ ਵਾਕੇ ਨੂੰ ਵੇਖਦੇ ਹੋਏ ਇਹੀ ਲੱਗਦਾ ਹੈ ਕਿ ਉਹ ਬੱਚੀ ਇਸ ਦੁਨੀਆਂ ਦੇ ਵਿੱਚ ਕਿਸੇ ਹੋਰ ਦੇ ਬੱਚੇ ਨੂੰ ਜੀਵਨਦਾਨ ਦੇਣ ਹੀ ਆਈ ਸੀ।

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੱਚੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਇਸ ਦੁੱਖ ਦੀ ਘੜੀ ਵਿੱਚ ਮੈਂ ਬੱਚੀ ਦੇ ਪਰਿਵਾਰ ਦੇ ਨਾਲ ਹਾਂ।

ABOUT THE AUTHOR

...view details