ਚੰਡੀਗੜ੍ਹ: ਵਿਦਿਆਰਥੀ ਕੌਂਸਲ ਦੀਆਂ ਚੋਣਾਂ ਲਈ ਇਸ ਵਾਰ ਤਾਨਿਆ ਨਾਂਅ ਦੀ ਇੱਕ ਵਿਦਿਆਰਥਣ ਨੇ ਆਜ਼ਾਦ ਉਮੀਦਵਾਰ ਵਜੋਂ ਹਿੱਸਾ ਲਿਆ ਹੈ। ਤਾਨਿਆ ਇੱਕਲੌਤੀ ਅਜਿਹੀ ਲੜਕੀ ਹੈ ਜਿਸ ਨੇ ਜੁਆਇੰਟ ਸੈਕਰੇਟਰੀ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ।
ਪੀਯੂ ਚੋਣ ਅਖਾੜਾ: ਜੁਆਇੰਟ ਸੈਕਰੇਟਰੀ ਦੇ ਅਹੁਦੇ ਲਈ ਮੈਦਾਨ 'ਚ ਉਤਰੀ ਇੱਕੋ ਲੜਕੀ - ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ
ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਲਈ ਮਹਿਜ ਕੁਝ ਦਿਨ ਬਾਕੀ ਰਹਿ ਹੈ ਗਏ ਹਨ। ਯੂਨੀਵਰਸਿਟੀ ਵਿੱਚ ਇਹ ਚੋਣ ਅਖਾੜ੍ਹਾ ਭੱਖਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਸਾਲ ਇਥੇ 16 ਹਜ਼ਾਰ ਨੌਜਵਾਨ ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸ ਦੌਰਾਨ ਸਾਰੀ ਹੀ ਪਾਰਟੀਆਂ ਦੇ ਉਮੀਦਵਾਰ ਆਪਣੇ ਹੱਕ ਵਿੱਚ ਚੋਂਣ ਪ੍ਰਚਾਰ ਕਰਦੇ ਨਜ਼ਰ ਆਏ। ਵਿਦਿਆਰਥੀ ਕੌਂਸਲ ਦੀਆਂ ਚੋਣਾਂ ਵਿੱਚ ਜੁਆਇੰਟ ਸੈਕਰੇਟਰੀ ਅਹੁਦੇ ਲਈ ਉਮੀਦਵਾਰ ਵਜੋਂ ਹਿੱਸਾ ਲੈਣ ਵਾਲੀ ਇਕਲੌਤੀ ਵਿਦਿਆਰਥਣ ਤਾਨਿਆ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਈਟੀਵੀ ਭਾਰਤ ਦੇ ਨਾਲ ਖ਼ਾਸ ਗੱਲਬਾਤ ਕਰਦਿਆਂ ਤਾਨਿਆ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਹੀ ਪਾਰਟੀਆਂ ਦੇ ਏਜੰਡੇ ਸੁਣੇ ਹਨ ਅਤੇ ਉਹ ਇਹ ਵੀ ਜਾਣਦੀ ਹੈ ਕਿ ਉਹ ਪਾਰਟੀਆਂ ਕਿਸ ਤਰੀਕੇ ਨਾਲ ਕੰਮ ਕਰਦੀਆਂ ਹਨ। ਤਾਨਿਆ ਨੇ ਦੱਸਿਆ ਕਿ ਉਹ ਪੁਰਾਣੀਆਂ ਸਾਰੀਆਂ ਹੀ ਪਾਰਟੀਆਂ ਦੇ ਕੰਮ ਤੋਂ ਨਾਖੁਸ਼ ਹਨ, ਇਸ ਲਈ ਉਨ੍ਹਾਂ ਨੇ ਇਸ ਵਾਰ ਵਿਦਿਆਰਥੀ ਕੌਂਸਲ ਦੀਆਂ ਚੌਣਾਂ 'ਚ ਖ਼ੁਦ ਹਿੱਸਾ ਲੈਣ ਦਾ ਮਨ ਬਣਾਇਆ।
ਤਾਨਿਆ ਅਤੇ ਹੋਰਨਾਂ ਕੁਝ ਵਿਦਿਆਰਥੀਆਂ ਦੇ ਮੁਤਾਬਕ ਪਿਛਲੀ ਪਾਰਟੀਆਂ ਵਿਦਿਆਰਥੀਆਂ ਨੂੰ ਆਉਣ ਵਾਲੀ ਮੁਸ਼ਕਲਾਂ ਨੂੰ ਜ਼ਮੀਨੀ ਪੱਧਰ 'ਤੇ ਹੱਲ ਕੀਤੇ ਜਾਣ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਵਿਦਿਆਰਥੀਆਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਅਤੇ ਉੋਸ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਤਾਨਿਆਂ ਨੇ ਦੱਸਿਆ ਕਿ ਉਹ ਖ਼ੁਦ ਹੀ ਆਪਣੇ ਲਈ ਪ੍ਰਚਾਰ ਕਰ ਰਹੀ ਹੈ ਅਤੇ ਉਹ ਇੱਕ-ਇੱਕ ਵਿਦਿਆਰਥੀ ਕੋਲ ਜਾ ਕੇ ਆਪਣੇ ਲਈ ਵੋਟ ਦੀ ਅਪੀਲ ਕਰ ਰਹੀ ਹੈ। ਉਸ ਨੇ ਕਿਹਾ ਕਿ ਜੇਕਰ ਉਹ ਇਹ ਚੋਣ ਜਿੱਤਦੀ ਹੈ ਤਾਂ ਉਹ ਹਰ ਸੈਕਸ਼ਨ ਵਿੱਚ ਸੁਝਾਅ ਬਾੱਕਸ ਲਗਵਾਵੇਗੀ ਤਾਂ ਜੋ ਵਿਦਿਆਰਥੀ ਆਪਣੀਆਂ ਮੁਸ਼ਕਲਾਂ ਬਿਨ੍ਹਾਂ ਕਿਸੇ ਡਰ ਅਤੇ ਪਰੇਸ਼ਾਨੀ ਦੇ ਸਾਂਝਾ ਕਰ ਸਕਣ।