ਪੰਜਾਬ

punjab

ETV Bharat / city

ਹਾਈਕੋਰਟ ’ਚ ਪਾਕਿਸਤਾਨੀ ਵਿਅਕਤੀ ਨੇ ਰਿਹਾਅ ਹੋਣ ਦੀ ਕੀਤੀ ਅਪੀਲ, ਇਹ ਹੈ ਪੂਰਾ ਮਾਮਲਾ - ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ

ਹਾਈਕੋਰਟ ’ਚ ਪਾਕਿਸਤਾਨੀ ਨਾਗਰਿਕ ਮੁਹੰਮਦ ਰਮਜ਼ਾਨ ਵੱਲੋਂ ਰਿਹਾਅ ਕਰਨ ਲਈ ਪਟੀਸ਼ਨ ਦਾਖਿਲ ਕੀਤੀ ਗਈ ਹੈ। ਪਟੀਸ਼ਨ ’ਚ ਮੁਹੰਮਦ ਰਮਜ਼ਾਨ ਨੇ ਕਿਹਾ ਕਿ ਉਸਦੀ ਦੋ ਸਾਲ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਉਹ ਅਜੇ ਵੀ ਜੇਲ੍ਹ ਚ ਬੰਦ ਹੈ ਉਸਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ।

ਤਸਵੀਰ
ਤਸਵੀਰ

By

Published : Mar 24, 2021, 10:57 AM IST

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਾਕਿਸਤਾਨੀ ਨਗਰਿਕ ਮੁਹੰਮਦ ਰਮਜ਼ਾਨ ਵੱਲੋਂ ਰਿਹਾਅ ਕਰਨ ਲਈ ਪਟੀਸ਼ਨ ਦਾਖਿਲ ਕੀਤੀ ਗਈ ਹੈ। ਪਟੀਸ਼ਨ ’ਚ ਮੁਹੰਮਦ ਰਮਜ਼ਾਨ ਨੇ ਕਿਹਾ ਕਿ ਉਸਦੀ ਦੋ ਸਾਲ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਉਹ ਅਜੇ ਵੀ ਜੇਲ੍ਹ ਚ ਬੰਦ ਹੈ ਉਸਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ। ਜਿਸ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਸਬੰਧ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ।


ਇਹ ਸੀ ਪੂਰਾ ਮਾਮਲਾ

ਦੱਸ ਦਈਏ ਕਿ ਮੁਹੰਮਦ ਰਮਜ਼ਾਨ ਚਾਰ ਸਾਲ ਪਹਿਲਾਂ 2017 ਵਿੱਚ ਸ਼ਰਾਬ ਦੇ ਨਸ਼ੇ ਵਿੱਚ ਅੰਮ੍ਰਿਤਸਰ ਦੇ ਬਾਰਡਰ ਦੀ ਤਾਰਾਂ ਨੂੰ ਲੰਘ ਕੇ ਭਾਰਤ ਆ ਗਿਆ ਸੀ। ਬੀਐਸਐਫ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਮੁਹੰਮਦ ਰਮਜ਼ਾਨ ਦੇ ਖਿਲਾਫ਼ ਫਾਰਨਰਜ਼ ਐਕਟ ਅਤੇ ਪਾਸਪੋਰਟ ਐਕਟ ਦੀਆਂ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਮੁਹੰਮਦ ਰਮਜ਼ਾਨ ਨੂੰ ਦੋ ਸਾਲ ਦੀ ਸਜ਼ਾ ਦੇ ਲਈ ਜੇਲ੍ਹ ਚ ਬੰਦ ਕਰ ਦਿੱਤਾ ਸੀ।


ਇਹ ਵੀ ਪੜੋ: ਬੇਮੌਸਮੀ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ

ਰਿਹਾਈ ਦੇ ਨਾਲ ਮੁਆਵਜ਼ਾ ਦਿਤੇ ਜਾਣ ਦੀ ਕੀਤੀ ਮੰਗ

ਕਾਬਿਲੇਗੌਰ ਹੈ ਕਿ ਮੁਹੰਮਦ ਰਮਜ਼ਾਨ ਨੇ ਹਾਈਕੋਰਟ ਚ ਕਿਹਾ ਹੈ ਕਿ ਉਸਨੇ ਆਪਣੀ ਦੋ ਸਾਲ ਦੀ ਸਜ਼ਾ ਪੂਰੀ ਕਰ ਲਈ ਹੈ। ਪਰ ਪਿਛਲੇ ਤਿੰਨ ਸਾਲਾਂ ਤੋਂ ਉਹ ਜੇਲ੍ਹ ’ਚ ਬੰਦ ਹੈ। ਜਿਸ ਕਾਰਨ ਉਸਨੇ ਹਾਈਕੋਰਟ ਚ ਪਟੀਸ਼ਨ ਦਾਖਿਲ ਕਰ ਉਸਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ ਨਾਲ ਹੀ ਉਸਨੇ ਇਹ ਵੀ ਕਿਹਾ ਹੈ ਕਿ ਇੱਕ ਸਾਲ ਜਿਹੜਾ ਉਸਨੇ ਜੇਲ੍ਹ ਚ ਬੰਦ ਰਿਹਾ ਹੈ ਉਸਦਾ ਮੁਆਵਜ਼ਾ ਵੀ ਦਿੱਤਾ ਜਾਵੇ।

ABOUT THE AUTHOR

...view details