ਚੰਡੀਗੜ੍ਹ: ਵਰਲਡ ਵੈਟਲੈਂਡ ਡੇ 'ਤੇ ਸੁਖਨਾ ਝੀਲ ਉੱਤੇ ਚੰਡੀਗੜ੍ਹ ਫੋਰਸ ਡਿਪਾਰਟਮੈਂਟ ਅਤੇ ਯੂ ਸੱਤਾ ਐਨਜੀਓ ਦੇ ਨਾਲ ਮਿਲ ਕੇ ਪੇਂਟਿੰਗ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ਵਿੱਚ ਤਕਰੀਬਨ ਦੋ ਸੌ ਬੱਚਿਆਂ ਨੇ ਭਾਗ ਲਿਆ ਅਤੇ ਆਪਣੀਆਂ ਪੇਂਟਿੰਗਾਂ ਦੇ ਵਿੱਚ ਵੈਟਲੈਂਡ ਬਾਰੇ ਦੱਸਿਆ। ਮੁਕਾਬਲੇ ਤੋਂ ਬਾਅਦ ਬੱਚਿਆਂ ਨੇ ਪਰਵਾਸੀ ਪੰਛੀਆਂ ਨੂੰ ਵੇਖਿਆ ਅਤੇ ਉਨ੍ਹਾਂ ਬਾਰੇ ਜਾਣਕਾਰੀ ਹਾਸਿਲ ਕੀਤੀ।
ਵਰਲਡ ਵੈਟਲੈਂਡ ਡੇਅ ਮੌਕੇ ਸੁਖਨਾ ਝੀਲ 'ਤੇ ਕਰਵਾਇਆ ਗਿਆ ਪੇਂਟਿੰਗ ਮੁਕਾਬਲਾ - Painting competition held on Sukhna Lake
ਵਰਲਡ ਵੈਟਲੈਂਡ ਡੇਅ ਮੌਕੇ ਚੰਡੀਗੜ੍ਹ ਫੋਰਸ ਡਿਪਾਰਟਮੈਂਟ ਅਤੇ ਯੂ ਸੱਤਾ ਐਨਜੀਓ ਨੇ ਪੇਂਟਿੰਗ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ਦਾ ਹਿੱਸਾ ਬਣੇ ਬੱਚਿਆਂ ਨੇ ਮੁਕਾਬਲੇ ਤੋਂ ਬਾਅਦ ਪ੍ਰਵਾਸੀ ਪੰਛੀਆਂ ਨੂੰ ਵੀ ਵੇਖਿਆ। ਬੱਚਿਆਂ ਨੇ ਪ੍ਰਵਾਸੀ ਪੰਛੀਆਂ ਨੂੰ ਵੀ ਵੇਖ ਕੇ ਖ਼ੂਬ ਆਨੰਦ ਮਾਨਿਆ।
ਇਹ ਵੀ ਪੜ੍ਹੋ:ਪੰਜਾਬ ਚੋਂ ਕੈਂਸਰ ਖ਼ਤਮ ਕਰ ਸਕਦੈ NRI, ਸਰਕਾਰ ਨਹੀਂ ਦੇ ਰਹੀ ਮੌਕਾ
ਮੁਕਾਬਲੇ ਤੋਂ ਬਾਅਦ ਬੱਚਿਆਂ ਨੇ ਸੈਰ ਸਪਾਟਾ ਵੀ ਕੀਤਾ। ਏਡੀਸੀ ਡਾ. ਅਬਦੁਲ ਕਯੂਮ ਨੇ ਮੁਕਾਬਲੇ ਵਿੱਚ ਅੱਵਲ ਆਏ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ। ਏਡੀਸੀ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਦੀਆਂ ਦੇ ਸਮੇਂ ਪ੍ਰਵਾਸੀ ਪੰਛੀ ਹਜ਼ਾਰਾਂ ਦੀ ਤਾਦਾਦ ਵਿੱਚ ਸੁਖਨਾ ਝੀਲ 'ਤੇ ਆਉਂਦੇ ਨੇ ਅਤੇ ਸੁਖਨਾ ਝੀਲ ਉਨ੍ਹਾਂ ਹਜ਼ਾਰਾਂ ਪ੍ਰਵਾਸੀ ਪੰਛੀਆਂ ਨੂੰ ਸ਼ਰਨ ਦਿੰਦੀ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮੁਕਾਬਲੇ ਵਿੱਚ ਬਹੁਤ ਕੁਝ ਸਿੱਖਿਆ ਹੈ ਅਤੇ ਸੁਖਨਾ ਝੀਲ 'ਤੇ ਆ ਕੇ ਪ੍ਰਵਾਸੀ ਪੰਛੀਆਂ ਨੂੰ ਵੇਖ ਕੇ ਉਨ੍ਹਾਂ ਬਹੁਤ ਆਨੰਦ ਮਾਣਿਆ ਹੈ।