ਪੰਜਾਬ

punjab

ETV Bharat / city

ਪੈਗ੍ਰੇਕਸਕੋ ਨੂੰ ਕਿੰਨੂੰ ਦੀ ਫ਼ਸਲ ਲਈ ਸਟੇਟ ਇੰਪਲੀਮੈਂਟਿੰਗ ਏਜੰਸੀ ਵਜੋਂ ਕੀਤਾ ਗਿਆ ਨਿਯੁਕਤ - ਕਿੰਨੂੰ ਦੀ ਫਸਲ

ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ (ਪੈਗ੍ਰੇਕਸਕੋ) ਨੂੰ ਆਪ੍ਰੇਸ਼ਨ ਗਰੀਨਜ਼ ਸਕੀਮ- ਟਾਪ ਟੂ ਟੋਟਲ ਅਧੀਨ ਕਿੰਨੂੰ ਦੀ ਫਸਲ ਲਈ ਸਟੇਟ ਇੰਪਲੀਮੈਂਟਿੰਗ ਏਜੰਸੀ ਵਜੋਂ ਨਿਯੁਕਤ ਕੀਤਾ ਹੈ।

ਪੈਗ੍ਰੇਕਸਕੋ ਨੂੰ ਕਿੰਨੂੰ ਦੀ ਫ਼ਸਲ ਲਈ ਸਟੇਟ ਇੰਪਲੀਮੈਂਟਿੰਗ ਏਜੰਸੀ ਵਜੋਂ ਕੀਤਾ ਗਿਆ ਨਿਯੁਕਤ
ਪੈਗ੍ਰੇਕਸਕੋ ਨੂੰ ਕਿੰਨੂੰ ਦੀ ਫ਼ਸਲ ਲਈ ਸਟੇਟ ਇੰਪਲੀਮੈਂਟਿੰਗ ਏਜੰਸੀ ਵਜੋਂ ਕੀਤਾ ਗਿਆ ਨਿਯੁਕਤ

By

Published : Feb 23, 2021, 9:04 PM IST

ਚੰਡੀਗੜ੍ਹ: ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ (ਪੈਗ੍ਰੇਕਸਕੋ) ਨੂੰ ਆਪ੍ਰੇਸ਼ਨ ਗਰੀਨਜ਼ ਸਕੀਮ- ਟਾਪ ਟੂ ਟੋਟਲ ਅਧੀਨ ਕਿੰਨੂੰ ਦੀ ਫਸਲ ਲਈ ਸਟੇਟ ਇੰਪਲੀਮੈਂਟਿੰਗ ਏਜੰਸੀ ਵਜੋਂ ਨਿਯੁਕਤ ਕੀਤਾ ਹੈ। ਫੂਡ ਪ੍ਰੋਸੈਸਿੰਗ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ (ਐਮ.ਓ.ਐਫ.ਪੀ.ਆਈ.) ਵੱਲੋਂ ਕਿੰਨੂੰ ਨੂੰ ਉਕਤ ਸਕੀਮ ਅਧੀਨ ਨਿਸ਼ਚਿਤ ਫਸਲਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪਹਿਲਾਂ ਇਹ ਸਕੀਮ ਸਿਰਫ ਤਿੰਨ ਫਸਲਾਂ-ਟਮਾਟਰ, ਪਿਆਜ਼ ਅਤੇ ਆਲੂ (ਟਾਪ) ਤੱਕ ਸੀਮਿਤ ਸੀ ਅਤੇ ਹੁਣ ਐਮ.ਓ.ਐਫ.ਪੀ.ਆਈ. ਨੇ ਬਹੁਤ ਸਾਰੇ ਫਲਾਂ ਅਤੇ ਸਬਜ਼ੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਹੈ ਅਤੇ ਇਸ ਲਈ ਇਸ ਯੋਜਨਾ ਦਾ ਨਾਮ ਹੁਣ ‘ਟੋਟਲ’ ਹੋ ਗਿਆ ਹੈ। ਇਹ ਯੋਜਨਾ ਆਤਮਨਿਰਭਰ ਭਾਰਤ ਅਭਿਆਨ ਦਾ ਹਿੱਸਾ ਹੈ।

ਫੂਡ ਪ੍ਰੋਸੈਸਰ, ਐੱਫ.ਪੀ.ਓ / ਐੱਫ.ਪੀ.ਸੀ, ਸਹਿਕਾਰੀ ਸਭਾਵਾਂ, ਵਿਅਕਤੀਗਤ ਕਿਸਾਨ, ਲਾਇਸੰਸਸ਼ੁਦਾ ਕਮਿਸ਼ਨ ਏਜੰਟ, ਨਿਰਯਾਤਕਾਰ, ਰਾਜ ਮਾਰਕੀਟਿੰਗ / ਸਹਿਕਾਰੀ ਫੈਡਰੇਸ਼ਨਜ ਅਤੇ ਕਿੰਨੂ ਦੀ ਪ੍ਰੋਸੈਸਿੰਗ / ਮਾਰਕੀਟਿੰਗ ਨਾਲ ਸਬੰਧਤ ਰਿਟੇਲਰ ਅਤੇ ਹੋਰਨਾਂ ਨੂੰ ਇਸ ਯੋਜਨਾ ਤਹਿਤ ਸਹਾਇਤਾ ਦਿੱਤੀ ਜਾਵੇਗੀ।

ਲਾਭਪਾਤਰੀਆਂ ਨੂੰ ਕਿੰਨੂ ਦੀ ਢੋਆ-ਢੁਆਈ ਅਤੇ / ਜਾਂ ਭੰਡਾਰਨ ਵਿੱਚ 50% ਸਬਸਿਡੀ ਮਿਲੇਗੀ। ਸਰਕਾਰ ਦੇ ਇਸ ਫੈਸਲੇ ਦਾ ਮੁੱਖ ਉਦੇਸ਼ ਕਿੰਨੂੰ ਕਾਸ਼ਤਕਾਰਾਂ ਨੂੰ ਤਾਲਾਬੰਦੀ ਕਾਰਨ ਵਿਕਰੀ ਵਿੱਚ ਹੋਣ ਵਾਲੇ ਘਾਟੇ ਤੋਂ ਬਚਾਉਣਾ ਅਤੇ ਕਾਸ਼ਤ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣਾ ਹੈ।

ਪੈਗ੍ਰੇਕਸਕੋ ਨੇ ਇਸ ਸਕੀਮ ਦਾ ਲਾਭ ਲੈਣ ਲਈ ਯੋਗ ਲਾਭਪਾਤਰੀਆਂ ਨੂੰ ਪੰਜਾਬ ਐਗਰੋ (ਪੀ.ਏ.ਆਈ.ਸੀ.) ਦੀ ਵੈਬਸਾਈਟ ‘ਤੇ ਰਜਿਸਟਰ ਅਤੇ ਲੋੜੀਂਦੇ ਦਸਤਾਵੇਜ਼ ਜਮਾਂ ਕਰਵਾਕੇ ਜਾਂ ਉਕਤ ਦਸਤਾਵੇਜ਼ ਪੈਗ੍ਰੇਕਸਕੋ ਦੇ ਕਿੰਨੂ ਵੈੱਕਸਿੰਗ ਅਤੇ ਗ੍ਰੇਡਿੰਗ ਸੈਂਟਰਾਂ ਪਿੰਡ ਬਾਦਲ (ਸ੍ਰੀ ਮੁਕਤਸਰ ਸਾਹਿਬ), ਸੀਤੋ ਗੁੰਨੋ (ਫਾਜ਼ਲਿਕਾ) ਅਤੇ ਕੰਗਮਾਈ (ਹਸ਼ਿਆਰਪੁਰ) ਵਿਖੇ ਜਮਾਂ ਕਰਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਵਧੇਰੇ ਇਹ ਯੋਜਨਾ ਰਾਜ ਦੇ ਕਿੰਨੂੰ ਕਾਸ਼ਤਕਾਰਾਂ ਲਈ ਵਰਦਾਨ ਸਿੱਧ ਹੋਵੇਗੀ।

ABOUT THE AUTHOR

...view details