ਚੰਡੀਗੜ੍ਹ:ਪਦਮਸ੍ਰੀ ਅਤੇ ਪ੍ਰਸਿੱਧ ਸਮਾਜ ਸੇਵੀ ਬਾਬਾ ਇਕਬਾਲ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਜਾਣਕਾਰੀ ਅਨੁਸਾਰ ਬਾਬਾ ਇਕਬਾਲ ਸਿੰਘ ਜੀ ਦਾ ਭਲਕੇ ਅੰਤਿਮ ਸਸਕਾਰ ਕੀਤਾ ਜਾਵੇਗਾ।
ਬਾਬਾ ਇਕਬਾਲ ਸਿੰਘ 1986 ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਖੇਤੀਬਾੜੀ ਦੇ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ ਅਤੇ ਉਸੇ ਸਾਲ ਅਕਾਲ ਅਕੈਡਮੀ ਬੜੂ ਸਾਹਿਬ ਦੀ ਸਥਾਪਨਾ ਕੀਤੀ ਅਤੇ ਇਸ ਦੇ ਸਕੂਲ ਪੂਰੇ ਉੱਤਰੀ ਭਾਰਤ ਵਿੱਚ ਹਨ।
ਬਾਬਾ ਇਕਬਾਲ ਸਿੰਘ ਨੇ ਸਕੂਲ ਦੀ ਸ਼ੁਰੂਆਤ ਸਿਰਫ਼ 5 ਵਿਦਿਆਰਥੀਆਂ ਨਾਲ ਕੀਤੀ ਸੀ। ਮੌਜੂਦਾ ਸਮੇਂ ਵਿੱਚ 129 ਸੀਬੀਐਸਈ ਤੋਂ ਮਾਨਤਾ ਪ੍ਰਾਪਤ ਸਕੂਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਹਨ।ਇਸ ਸਮੇਂ 70000 ਵਿਦਿਆਰਥੀ ਹਨ।