ਚੰਡੀਗੜ੍ਹ:ਪੰਜਾਬ ਸਰਕਾਰ ਦੀ ਕੋਰੋਨਾ ਵਾਇਰਸ ਨੂੰ ਲੈ ਕੇ ਬੁਲਾਈ ਗਈ ਰੀਵਿਊ ਬੈਠਕ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। ਮੀਟਿੰਗ ’ਚ ਫੈਸਲਾ ਲਿਆ ਗਿਆ ਹੈ ਕਿ ਆਕਸੀਜਨ ਲਿਆਉਣ ਵਾਲੀਆਂ ਗੱਡੀਆਂ ਦੇ ਨਾਲ ਹੁਣ ਸਰਕਾਰ ਸੁਰੱਖਿਆ ਵੀ ਭੇਜੇ ਜਾਵੇਗੀ। ਰੀਵਿਊ ਬੈਠਕ ਤੋਂ ਬਾਅਦ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬੀਤੇ ਦਿਨ ਤਕਰੀਬਨ 56 ਟੈਸਟ ਕੀਤੇ ਗਏ ਸਨ ਤੇ ਅਸੀਂ ਇਸ ਨੂੰ ਵਧਾ ਕੇ 60 ਹਜ਼ਾਰ ’ਤੇ ਲੈ ਜਾਵਾਂਗੇ।
’ਪੰਜਾਬ ਸਰਕਾਰ ‘ਆਕਸੀਜਨ ਸਪਲਾਈ ਗੱਡੀਆਂ ਨੂੰ ਦੇਵੇਗੀ ਸੁਰੱਖਿਆ ਗਾਰਡ’ - ਪੰਜਾਬ ਸਰਕਾਰ
ਆਕਸੀਜਨ ਸਪਲਾਈ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਸ ਨੂੰ ਦੇਖਦੇ ਹੋਏ ਹੁਣ ਅਸੀਂ ਆਕਸੀਜਨ ਗੱਡੀਆਂ ਦੇ ਨਾਲ ਫੋਰਸ ਵੀ ਭੇਜਾਂਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਰਸਤੇ ਵਿੱਚ ਨਾ ਆਵੇ।
ਇਹ ਵੀ ਪੜੋ: ਲਾਕਡਾਊਨ ਦੌਰਾਨ ਕੰਮਕਾਜ ਹੋਏ ਠੱਪ, ਤਾਂ ਘਰ ਵਾਪਸੀ ਹੀ ਆਖਰੀ ਠਿਕਾਣਾ- ਪਰਵਾਸੀ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ ਕਿ ਸਾਨੂੰ ਵੱਧ ਸਟੋਕ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਕਈ ਸੂਬਿਆਂ ਵਿੱਚ ਆਕਸੀਜਨ ਸਪਲਾਈ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਸ ਨੂੰ ਦੇਖਦੇ ਹੋਏ ਹੁਣ ਅਸੀਂ ਆਕਸੀਜਨ ਗੱਡੀਆਂ ਦੇ ਨਾਲ ਫੋਰਸ ਵੀ ਭੇਜਾਂਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਰਸਤੇ ਵਿੱਚ ਨਾ ਆਵੇ। ਉਨ੍ਹਾਂ ਫਿਰ ਇੱਕ ਵਾਰ ਲੋਕਾਂ ਅੱਗੇ ਅਪੀਲ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਵੈਕਸੀਨ ਲਵਾਉਣ।
ਇਹ ਵੀ ਪੜੋ: ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਸੁਖਬੀਰ ਬਾਦਲ ਦਾ ਕੀਤਾ ਵਿਰੋਧ